Sunday, June 17, 2018

ਕਰਜ਼ ਤੋਂ ਪਰੇਸ਼ਾਨ ਕਿਡਨੀ ਵੇਚਣ ਲਈ ਮਜਬੂਰ ਹੈ ਇਹ ਮਜ਼ਦੂਰ

ਕਰਜ਼ ਤੋਂ ਪਰੇਸ਼ਾਨ ਕਿਡਨੀ ਵੇਚਣ ਲਈ ਮਜਬੂਰ ਹੈ ਇਹ ਮਜ਼ਦੂਰ


 ਪਟਿਆਲਾ — ਪੰਜਾਬ 'ਚ ਜਿਥੇ ਇਕ ਪਾਸੇ ਕਰਜ਼ ਤੋਂ ਤੰਗ ਕਿਸਾਨ ਖੁਦਕੁਸ਼ੀ ਕਰ ਰਹੇ ਹਨ, ਉਥੇ ਹੀ ਪਟਿਆਲਾ ਦੇ ਪਿੰਡ ਅਚਰਾਲ ਖੁਰਦ ਦਾ ਇਕ ਖੇਤ ਮਜ਼ਦੂਰ ਦਰਬਾਰਾ ਸਿੰਘ ਆਪਣੀ ਕਿਡਨੀ ਵੇਚਣ ਲਈ ਮਜਬੂਰ ਹੈ। ਅਸਲ 'ਚ ਦਰਬਾਰਾ ਸਿੰਘ ਨੇ ਆਪਣੀਆਂ ਤਿੰਨ ਧੀਆਂ ਦੇ ਵਿਆਹ ਤੇ ਇਕ ਪੁੱਤਰ ਦੇ ਇਲਾਜ ਲਈ ਕਰਜ਼ਾ ਲਿਆ ਸੀ, ਜਿਸ ਨੂੰ ਉਹ ਅਜੇ ਤਕ ਵਾਪਸ ਨਹੀਂ ਕਰ ਸਕਿਆ।


ਜਾਣਕਾਰੀ ਮੁਤਾਬਕ ਦਰਬਾਰਾ ਸਿੰਘ 'ਤੇ ਸੱਤ ਲੱਖ ਦਾ ਕਰਜ਼ ਹੈ ਤੇ ਬੁਢਾਪੇ ਕਾਰਨ ਹੁਣ ਉਹ ਕਰਜ਼ ਚੁਕਾਉਣ 'ਚ ਅਸਮਰੱਥ ਹੈ। ਗਰੀਬੀ ਤੇ ਮਜਬੂਰੀ ਦੇ ਕਾਰਨ ਦਰਬਾਰਾ ਸਿੰਘ ਲੋਕਾਂ ਦੇ ਘਰਾਂ 'ਚ ਕੰਮ ਕਰ ਕੇ ਘਰ ਦਾ ਗੁਜ਼ਾਰਾ ਤਾਂ ਕਰ ਰਿਹਾ ਹੈ ਪਰ ਕਰਜ਼ ਚੁਕਾਉਣ ਲਈ ਉਸ ਕੋਲ ਪੈਸੇ ਨਹੀਂ ਹਨ। ਦਰਬਾਰਾ ਸਿੰਘ ਕਿਡਨੀ ਵੇਚ ਕੇ ਆਪਣਾ ਸਾਰਾ ਕਰਜ਼ ਚੁਕਾਉਣਾ ਚਾਹੁੰਦਾ ਹੈ। ਸਰਕਾਰ ਦੇ ਪ੍ਰਤੀ ਨਾਰਾਜ਼ਗੀ ਜਾਹਿਰ ਕਰਦੇ ਹੋਏ ਉਸ ਨੇ ਕਿਹਾ ਕਿ ਸਰਕਾਰ ਵਲੋਂ ਵੀ ਕਦੇ ਉਨ੍ਹਾਂ ਦੀ ਕੋਈ ਮਾਲੀ ਸਹਾਇਤਾ ਨਹੀਂ ਕੀਤੀ ਗਈ।

ਸ਼ਰੇਆਮ ਰਣਵੀਰ ਦੀ ਤਸਵੀਰ 'ਤੇ ਕੁਮੈਂਟ ਕਰ ਦੀਪਿਕਾ ਨੇ ਕੀਤਾ ਪਿਆਰ ਦਾ ਇਜ਼ਹਾਰ

ਰਣਵੀਰ ਦੀ ਤਸਵੀਰ 'ਤੇ ਕੁਮੈਂਟ ਕਰ ਦੀਪਿਕਾ ਨੇ ਕੀਤਾ ਪਿਆਰ ਦਾ ਇਜ਼ਹਾਰ

 

ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੀਆਂ ਨਜ਼ਦੀਕੀਆਂ ਤੋਂ ਸਾਰੇ ਵਾਕਿਫ ਹਨ। ਦੋਵਾਂ ਦੇ ਵਿਆਹ ਦੀ ਚਰਚਾ ਕਾਫੀ ਜ਼ੋਰਾਂ 'ਤੇ ਹੈ। ਫਿਲਹਾਲ ਦੋਵਾਂ 'ਚੋਂ ਕਿਸੇ ਨੇ ਵੀ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਅਜਿਹੇ 'ਚ ਦੀਪਿਕਾ ਪਾਦੁਕੋਣ ਰਣਵੀਰ ਸਿੰਘ ਦੀ ਇਕ ਤਸਵੀਰ ਦੇਖ ਕੇ ਆਪਣਾ ਪਿਆਰ ਜਤਾਏ ਬਿਨਾਂ ਨਹੀਂ ਰਹਿ ਸਕੀ। ਹਾਲ ਹੀ 'ਚ ਰਣਵੀਰ ਸਿੰਘ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਹੌਟ ਤਸਵੀਰ ਸਾਂਝੀ ਕੀਤੀ ਹੈ। ਰਣਵੀਰ ਦੀ ਇਸ ਤਸਵੀਰ 'ਤੇ ਦੀਪਿਕਾ ਨੇ ਬੇਹੱਦ ਪਿਆਰਾ ਕੁਮੈਂਟ ਕੀਤਾ ਹੈ।
ਦੀਪਿਕਾ ਨੇ ਲਿਖਿਆ, 'ਮੇਰਾ'। ਇੰਨਾ ਹੀ ਨਹੀਂ ਇਸ ਦੇ ਨਾਲ ਹੀ ਦੀਪਿਕਾ ਨੇ ਪਿਆਰ ਦਾ ਇਜ਼ਹਾਰ ਕਰਨ ਵਾਲੇ ਤਿੰਨ ਇਮੋਜੀ ਵੀ ਬਣਾਏ। ਰਣਵੀਰ ਸੰਘ ਨੂੰ ਦੀਪਿਕਾ ਦੀ ਤਸਵੀਰ 'ਤੇ ਕੁਮੈਂਟ ਕਰਦੇ ਤਾਂ ਫੈਨਜ਼ ਨੇ ਕਈ ਵਾਰ ਦੇਖਿਆ ਹੈ ਪਰ ਦੀਪਿਕਾ ਨੇ ਅਜਿਹਾ ਪਹਿਲੀ ਵਾਰ ਕੀਤਾ ਹੈ।



ਕਾਨਸ ਫਿਲਮ ਫੈਸਟੀਵਲ 'ਚ ਜਦੋਂ ਦੀਪਿਕਾ ਪਿੰਕ ਡਰੈੱਸ 'ਚ ਰੈੱਡ ਕਾਰਪੇਟ 'ਤੇ ਉਤਰੀ ਸੀ ਤਾਂ ਰਣਵੀਰ ਨੇ ਕੁਮੈਂਟ ਕੀਤਾ ਸੀ 'ਗੁਲਾਬੋ'। ਦੀਪਿਕਾ ਤੇ ਰਣਵੀਰ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਸਾਰਿਆਂ ਨੂੰ ਇਨ੍ਹਾਂ ਦੇ ਵਿਆਹ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ।

HPHDS 'ਚ ਨਿਕਲੀਆਂ ਨੌਕਰੀਆਂ

HPHDS 'ਚ ਨਿਕਲੀਆਂ ਨੌਕਰੀਆਂ


 ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ ਹੋਟੀ ਕਲਚਰ ਡਿਵੈਲਪਰਸ ਸੁਸਾਇਟੀ ਨੇ ਇਰੀਗੇਸ਼ਨ ਅਸਿਸਟੈਂਟ ਇੰਜੀਨੀਅਰ, ਸਿਵਲ ਅਸਿਸਟੈਂਟ ਇੰਜੀਨੀਅਰ, ਸਿਵਲ ਇਰੀਗੇਸ਼ਨ ਜੂਨੀਅਰ ਇੰਜੀਨੀਅਰ ਆਦਿ ਦੇ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਉਮੀਦਵਾਰਾਂ ਦੀ ਚੋਣ ਸਿੱਧੇ ਇੰਟਰਵਿਊ ਰਾਹੀਂ ਹੋਣੀ ਹੈ।

ਵਿੱਦਿਅਕ ਯੋਗਤਾ— ਅਹੁਦੇ ਦੇ ਮੁਤਾਬਕ ਅਲੱਗ-ਅਲੱਗ ਹੈ।

ਉਮਰ ਹੱਦ— 45 ਸਾਲ ਤੋਂ ਵਧ ਨਹੀਂ ਹੋਣੀ ਚਾਹੀਦੀ ਹੈ।

ਆਖਰੀ ਤਰੀਕ— 20 ਜੂਨ, 2018

ਤਨਖਾਹ— 25,000 ਤੋਂ ਲੈ ਕੇ 50,000 ਰੁਪਏ

ਵਧੇਰੇ ਜਾਣਕਾਰੀ ਲਈ— http://hds.hp.gov.in  ਇਸ ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ।

ਪੰਜਾਬ ਦੇ ਇਸ ਇਲਾਕੇ ਚ ਪੁਲਿਸ ਨੇ ਜਾਰੀ ਕੀਤਾ ਹਾਈ ਅਲਰਟ, ਵੱਡੀ ਵਾਰਦਾਤ ਹੋਣ ਦਾ ਡਰ

ਪੰਜਾਬ ਦੇ ਇਸ ਇਲਾਕੇ ਚ ਪੁਲਿਸ ਨੇ ਜਾਰੀ ਕੀਤਾ ਹਾਈ ਅਲਰਟ, ਵੱਡੀ ਵਾਰਦਾਤ ਹੋਣ ਦਾ ਡਰ

ਫਿਰੋਜ਼ਪੁਰ ਦੇ ਕਸਬਾ ਮਮਦੋਟ ‘ਚ ਪੁਲਿਸ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਦਾ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ।





ਸੂਤਰਾਂ ਤੋਂ ਮਿਲੀ ਖਬਰ ਮੁਤਾਬਕ, ਇਲਾਕੇ ‘ਚ ਕੋਈ ਵੱਡੀ ਵਾਰਦਾਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਪੁਲਿਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਇਲਾਕਾ ਸੀਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਸਰਹੱਦੀ ਇਲਾਕੇ ‘ਚ ਚੈਕਿੰਗ ਵਧਾ ਦਿੱਤੀ ਗਈ ਹੈ ਅਤੇ ਇੰਟੀਲੈਂਜਸ ਦੀ ਇਨਪੁੱਟ ਮੁਤਾਬਕ ਵੱਡੀ ਵਾਰਦਾਤ ਹੋਣ ਦੀ ਸੰਭਾਵਨਾ ਦੇ ਚੱਲਦਿਆਂ ਅਜਿਹਾ ਕੀਤਾ ਗਿਆ ਹੈ, ਜਦਕਿ ਪੁਲਿਸ ਵੱਲੋਂ ਇਸ ਕਾਰਨ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ, ਆਉਣ ਜਾਣ ਵਾਲੀਆਂ ਗੱਡੀਆਂ ਦੀ ਸਾਵਧਾਨੀ ਅਤੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਦੁਕਾਨਾਂ ਦੇ ਬਾਹਰ ਖੜ੍ਹੇ ਵਾਹਨਾਂ ਦੀ ਵੀ ਤਲਾਸ਼ੀ ਲਏ ਜਾਣ ਦੀ ਖਬਰ ਹੈ।

ਪੁੱਤ ਨੂੰ ਮਿਲਣ ਗਏ ਪੰਜਾਬੀ ਦਾ ਕੈਨੇਡਾ ‘ਚ ਕਤਲ

ਪੁੱਤ ਨੂੰ ਮਿਲਣ ਗਏ ਪੰਜਾਬੀ ਦਾ ਕੈਨੇਡਾ ‘ਚ ਕਤਲ:



ਕੈਨੇਡਾ ‘ਚ ਆਪਣੇ ਪੁੱਤ ਨੂੰ ਮਿਲਣ ਗਏ ਪੰਜਾਬੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਪੰਜਾਬ ਦੇ ਲੋਕ ਨਿਰਮਾਣ ਵਿਭਾਗ ਤੋਂ ਬਤੌਰ ਸੇਵਾ ਮੁਕਤ ਐਕਸੀਅਨ ਤੇ ਸਥਾਨਕ ਰੋਟਰੀ ਕਲੱਬ ਦੇ ਪ੍ਰਧਾਨ ਰਹੇ ਅਮਰਜੀਤ ਸਿੰਘ ਭਟਨਾਗਰ ਦੀ ਕੈਨੇਡਾ ਵਿੱਚ ਦੋ ਨੀਗਰੋ ਮੂਲ ਦੇ ਵਿਅਕਤੀਆਂ ਨਾਲ ਹੱਥੋਪਾਈ ਦੌਰਾਨ ਮੌਤ ਹੋ ਗਈ ਹੈ।

ਅਮਰਜੀਤ ਭਟਨਾਗਰ ਪੰਜਾਬ ਦੇ ਰੂਪਨਗਰ ਦੇ ਰਹਿਣ ਵਾਲੇ ਸਨ ਤੇ ਉਹ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਸਨ।ਉਨ੍ਹਾਂ ਦੇ ਬੇਟੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹ 14 ਅਪ੍ਰੈਲ ਨੂੰ 6 ਮਹੀਨੇ ਲਈ ਬਰੈਂਪਟਨ ਆਪਣੇ ਵੱਡੇ ਮੁੰਡੇ ਜਸਪਿੰਦਰ ਸਿੰਘ ਨੂੰ ਮਿਲਣ ਲਈ ਆਏ ਹੋਏ ਸਨ। 12 ਜੂਨ ਨੂੰ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਅਲੋਮਾ ਪਾਰਕ ‘ਚ ਸੈਰ ਕਰ ਰਹੇ ਸਨ ਜਦੋਂ 2 ਲੋਕ ਆਏ ਤੇ ਨਿੱਜੀ ਚੀਜ਼ਾਂ ਨੂੰ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨਾਲ ਝੜਪ ਦੌਰਾਨ ਅਮਰਜੀਤ ਭਟਨਾਗਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਦੋ ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਨੇ ਇਸ ਮਾਮਲੇ ‘ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਦੂਜਾ ਹਾਲੇ ਫਰਾਰ ਹੈ।ਨਾਬਾਲਗਾਂ ਨਾਲ ਸਬੰਧਤ ਕਾਨੂੰਨ ਕਾਰਨ 15 ਸਾਲ ਦੇ ਅੱਲ੍ਹੜ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ,ਜਿਸ ਨੂੰ ਬਰੈਂਪਟਨ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।

1 ਜੁਲਾਈ ਤੋਂ ਹੋਣਗੇ ਆਸਟਰੇਲੀਆ ਦੇ ਸਕਿਲਡ ਵੀਜ਼ਿਆਂ 'ਚ ਵੱਡੇ ਬਦਲਾਅ

1 ਜੁਲਾਈ ਤੋਂ ਹੋਣਗੇ ਆਸਟਰੇਲੀਆ ਦੇ ਸਕਿਲਡ ਵੀਜ਼ਿਆਂ 'ਚ ਵੱਡੇ ਬਦਲਾਅ



ਸਿਡਨੀ— ਆਸਟਰੇਲੀਆਈ ਸਰਕਾਰ 1 ਜੁਲਾਈ ਤੋਂ ਮਾਈਗ੍ਰੇਸ਼ਨ ਦੇ ਨਿਯਮਾਂ 'ਚ ਵੱਡੀ ਫੇਰਬਦਲ ਕਰਨ ਜਾ ਰਹੀ ਹੈ। ਮਾਹਰਾਂ ਮੁਤਾਬਕ ਹੁਣ ਆਸਟਰੇਲੀਆ ਦੀ ਪੀ.ਆਰ. ਹਾਸਲ ਕਰਨੀ ਕਾਫੀ ਮੁਸ਼ਕਿਲ ਹੋ ਜਾਵੇਗੀ। 1 ਜੁਲਾਈ ਤੋਂ ਲਾਗੂ ਹੋਣ ਵਾਲੇ ਕਾਨੂੰਨ ਮੁਤਾਬਕ ਬਿਨੈਕਾਰ ਦੀ ਪੁਆਇੰਟ ਹਾਸਲ ਕਰਨ ਦੀ ਉਮਰ ਹੱਦ 50 ਸਾਲ ਤੋਂ ਘਟਾ ਕੇ 45 ਸਾਲ ਕਰ ਦਿੱਤੀ ਹੈ। ਇਕ ਹੋਰ ਫੇਰਬਦਲ ਮੁਤਾਬਕ ਇਮੀਗ੍ਰੇਸ਼ਨ 'ਚ ਅੰਗ੍ਰੇਜੀ ਦੇ ਗਿਆਨ, ਤਜ਼ਰਬੇ, ਵਿੱਦਿਅਕ ਯੋਗਤਾ, ਵਾਧੂ ਵਿਸ਼ਾ ਆਦਿ ਦੇ ਵੱਖ-ਵੱਖ ਕੈਟੇਗਰੀ 'ਚ ਪੁਆਇੰਟ ਦਿੱਤੇ ਜਾਂਦੇ ਹਨ। ਇਹ ਨਿਯਮ ਪਹਿਲਾਂ 49 ਸਾਲ ਦੀ ਉਮਰ ਤਕ ਲਈ ਸਨ, ਜਿਹੜੇ ਹੁਣ 45 ਸਾਲ ਤਕ ਹੋ ਜਾਣਗੇ। ਇਸ ਨਾਲ 45 ਸਾਲ ਤੋਂ ਉੱਪਰ ਵਾਲੇ ਬਿਨੈਕਾਰਾਂ ਲਈ ਪੀ.ਆਰ. ਹਾਸਲ ਕਰਨਾ ਹੋਰ ਮੁਸ਼ਕਿਲ ਹੋ ਜਾਵੇਗਾ। ਦੱਸ ਦਈਏ ਕਿ ਬਿਨੈਕਾਰ ਲਈ ਸਕਿਲਡ ਵੀਜ਼ਾ ਅਪਲਾਈ ਕਰਨ ਲਈ 70 ਪੁਆਇੰਟ ਲੋੜੀਂਦੇ ਹਨ, ਜੇਕਰ ਉਮਰ ਦੇ ਪੁਆਇੰਟ ਇਸ 'ਚੋਂ ਕੱਢ ਦਿੱਤੇ ਜਾਣ ਤਾਂ ਪੁਆਇੰਟ ਪੂਰੇ ਕਰਨੇ ਮੁਸ਼ਕਿਲ ਹੋ ਜਾਣਗੇ।

Saturday, June 16, 2018

'ਰੇਸ 3' ਦੀ ਰਿਲੀਜ਼ਿੰਗ ਤੋਂ ਬਾਅਦ ਸਲਮਾਨ ਨੇ ਪਾਇਆ ਆਪਣਾ ਪਿਆਰ, ਸਾਹਮਣੇ ਆਈ ਵੀਡੀਓ

'ਰੇਸ 3' ਦੀ ਰਿਲੀਜ਼ਿੰਗ ਤੋਂ ਬਾਅਦ ਸਲਮਾਨ ਨੇ ਪਾਇਆ ਆਪਣਾ ਪਿਆਰ, ਸਾਹਮਣੇ ਆਈ ਵੀਡੀਓ


ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਰੇਸ 3' ਸ਼ੁੱਕਰਵਾਰ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋ ਗਈ ਹੈ ਤੇ ਆਉਂਦੇ ਹੀ ਫਿਲਮ ਦਾ ਵੈਲਕਮ ਤਾਂ ਚੰਗਾ ਹੋਇਆ ਪਰ ਨਾਲ ਹੀ ਫਿਲਮ ਨੇ ਲੋਕਾਂ ਨੂੰ ਨਿਰਾਸ਼ ਹੀ ਕੀਤਾ। ਹੁਣ ਫਿਲਮ ਦੀ ਰਿਲੀਜ਼ਿੰਗ ਤੋਂ ਇਕ ਦਿਨ ਬਾਅਦ ਸਲਮਾਨ ਖਾਨ ਨੇ ਫਿਲਮ ਦਾ ਨਵਾਂ ਰੋਮਾਂਟਿਕ ਗੀਤ 'ਆਈ ਫਾਊਂਡ ਲਵ' ਰਿਲੀਜ਼ ਕੀਤਾ ਹੈ। ਗੀਤ ਸਲਮਾਨ ਖਾਨ ਨੇ ਲਿਖਿਆ ਹੈ ਤੇ ਗਾਇਆ ਵੀ ਉਨ੍ਹਾਂ ਨੇ ਹੀ ਹੈ। ਗੀਤ ਸੁਣਨ 'ਚ ਜਿੰਨਾ ਚੰਗਾ ਹੈ ਤੇ ਇਸ ਦੀ ਵੀਡੀਓ ਵੀ ਓਨੀ ਹੀ ਸ਼ਾਨਦਾਰ ਹੈ।

ਇਹ ਖੂਬਸੂਰਤ ਗੀਤ ਜੈਕਲੀਨ ਫਰਨਾਂਡੀਜ਼ ਤੇ ਸਲਮਾਨ 'ਤੇ ਹੀ ਫਿਲਮਾਇਆ ਗਿਆ ਹੈ। ਗੀਤ ਦੀ ਪਿਕਚ ਰਾਈਜ਼ਿੰਗ 'ਸੈਲਫੀਸ਼' ਗੀਤ ਨਾਲ ਮਿਲਦੀ ਹੈ। ਉਂਝ ਇਹ ਗੀਤ ਈਦ ਦੇ ਦਿਨ ਸਲਮਾਨ ਦੇ ਫੈਨਸ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ। 'ਆਈ ਫਾਊਂਡ ਲਵ' ਗੀਤ 'ਚ ਸਲਮਾਨ ਤੋਂ ਇਲਾਵਾ ਵੀਰਾ ਸਕਸੇਨਾ ਨੇ ਗਾਇਆ ਹੈ। ਗੀਤ 'ਚ ਸਲਮਾਨ ਜੈਕਲੀਨ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਜੈਕਲੀਨ ਨੇ ਗੀਤ 'ਚ ਲਾਲ ਰੰਗ ਦੀ ਸਾੜੀ ਪਾ ਕੇ ਗਲੈਮਰ ਦਾ ਤੜਕਾ ਲਾਇਆ ਹੈ। ਲੱਗਦਾ ਹੈ ਕਿ ਫਿਲਮ ਮੇਕਰਸ ਰਿਲੀਜ਼ ਤੋਂ ਬਾਅਦ ਵੀ ਫਿਲਮ ਦਾ ਕ੍ਰੇਜ਼ ਲੋਕਾਂ 'ਚ ਬਣਾਏ ਰੱਖਣਾ ਚਾਹੁੰਦੇ ਹਨ। ਸ਼ੁੱਕਰਵਾਰ ਰਾਤ ਵੀ ਸਲਮਾਨ ਨੇ ਕੁਝ ਜ਼ਬਰਦਸਤ ਵੀਡੀਓਜ਼ ਸ਼ੇਅਰ ਕੀਤੀਆਂ ਸਨ।