ਤਾਜਾ ਵੱਡੀ ਖਬਰ – ਅੱਜ ਹੁਣੇ ਪੰਜਾਬ ਲਈ ਇਹ ਚੇਤਾਵਨੀ ਹੋਈ ਜਾਰੀ
ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਮਿਲੀ ਵੱਡੀ ਰਾਹਤ ,ਪੰਜਾਬ ਦੇ ਕਈ ਇਲਾਕਿਆਂ ‘ਚ ਪਿਆ ਮੀਂਹ:
ਪਿਛਲੇ ਦੋ ਦਿਨਾਂ ਤੋਂ ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਕੱਲ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਨੂੰ ਲੈ ਕੇ ਚਿਤਾਵਨੀ ਵੀ ਦਿੱਤੀ ਸੀ।chandigarh punjab Weather- Rain in Punjab
ਅੱਜ ਸਵੇਰੇ ਚੰਡੀਗੜ੍ਹ ਅਤੇ ਪੰਜਾਬ ਦੇ ਕੁੱਝ ਇਲਾਕਿਆਂ ਦੇ ਵਿੱਚ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਦੇ ਆਉਣ ਦੇ ਖ਼ਬਰ ਮਿਲੀ ਹੈ।ਇਸ ਮੀਂਹ ਦੇ ਨਾਲ ਜਿਥੇ ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ,ਓਥੇ ਹੀ ਸਵੇਰ ਦਾ ਮੌਸਮ ਵੀ ਸੁਹਾਵਣਾ ਹੋ ਗਿਆ ਹੈ। chandigarh punjab Weather- Rain in Punjab
ਪਠਾਨਕੋਟ ਦੇ ਵਿੱਚ ਬੀਤੀ ਰਾਤ ਭਾਰੀ ਤੂਫ਼ਾਨ ਆਇਆ ਹੈ,ਜਿਸ ਕਰਕੇ ਮੋਬਾਈਲ ਟਾਵਰ ਅਤੇ ਦਰੱਖਤ ਡਿੱਗ ਗਏ ਹਨ।chandigarh punjab Weather- Rain in Punjab
ਪੰਜਾਬ ਲਈ ਇਹ ਚੇਤਾਵਨੀ ਹੋਈ ਜਾਰੀ……
ਮੌਸਮ ਵਿਭਾਗ ਨੇ ਅਜਨਾਲਾ,ਅੰਮ੍ਰਿਤਸਰ ,ਕਪੂਰਥਲਾ ,ਆਦਮਪੁਰ,ਜਲੰਧਰ,ਫ਼ਗਵਾੜਾ, ਹੁਸ਼ਿਆਰਪੁਰ ,ਜ਼ੀਰਾ,ਮੋਗਾ,ਲੁਧਿਆਣਾ,ਸਮਰਾਲਾ,ਪਠਾਨਕੋਟ,ਮੁਕੇਰੀਆ,ਪਟਿਆਲਾ,ਸ਼ਿਮਲਾ,ਸੁੰਦਰਨਗਰ ਅਤੇ ਹੋਰ ਇਲਾਕਿਆਂ ਦੇ ਵਿੱਚ ਭਾਰੀ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ।ਮੌਸਮ ਵਿਗਿਆਨੀਆਂ ਅਨੁਸਾਰ ਅੱਜ ਰੁੱਕ -ਰੁੱਕ ਕੇ ਮੀਂਹ ਪੈਂਦਾ ਰਹੇਗਾ।।
ਬੀਤੇ ਦੋ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਆਸਮਾਨ ‘ਚ ਧੂੜ ਚੜ੍ਹੀ ਹੋਈ ਸੀ।ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਸੀ।ਹੁਣ ਬਾਰਸ਼ ਨਾਲ ਲੋਕਾਂ ਨੂੰ ਧੂੜ ਤੋਂ ਕੁੱਝ ਰਾਹਤ ਮਿਲੀ ਹੈ।
ਇਸ ਦੇ ਨਾਲ ਹੀ ਝੋਨਾ ਲਗਾ ਰਹੇ ਕਿਸਾਨਾਂ ਦੇ ਚਿਹਰੇ ਵੀ ਖ਼ਿਲ ਗਏ ਹਨ ਕਿਉਂਕਿ ਝੋਨਾ ਲਗਾਉਣ ਦੇ ਲਈ ਕਾਫ਼ੀ ਪਾਣੀ ਦੀ ਜ਼ਰੂਰਤ ਹੁੰਦੀ ਹੈ।ਜਿਸ ਦਾ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ।



No comments:
Post a Comment