ਇਟਲੀ ਨੇ ਨਾ ਦਿੱਤੀ ਸ਼ਰਣ, ਸਪੇਨ ਪੁੱਜਣਗੇ 620 ਪ੍ਰਵਾਸੀ
ਵੇਲੇਂਸਿਆ/ ਇਟਲੀ— ਸਪੇਨ ਦੇ ਵੇਲੇਂਸਿਆ ਬੰਦਰਗਾਹ 'ਤੇ ਐਤਰਵਾਰ ਨੂੰ ਕਿਸ਼ਤੀਆਂ 'ਚ ਸਵਾਰ ਹੋ ਕੇ 620 ਪ੍ਰਵਾਸੀਆਂ ਨਾਲ ਸਮੁੰਦਰੀ ਫੌਜ ਦਾ ਇਕ ਕਾਫਲਾ ਪੁੱਜੇਗਾ। ਇਸ ਦੇ ਨਾਲ ਹੀ ਪ੍ਰਵਾਸੀਆਂ ਵੱਲੋਂ ਸਮੁੰਦਰ 'ਚ ਬਤੀਤ ਕੀਤੇ 9 ਦਿਨਾਂ ਦੀ ਯਾਤਰਾ ਦਾ ਅੰਤ ਹੋ ਜਾਵੇਗਾ। ਇਸ ਘਟਨਾ ਨੂੰ ਲੈ ਕੇ ਪ੍ਰਵਾਸੀਆਂ ਨੂੰ ਸੰਭਾਲਣ ਦੇ ਤਰੀਕੇ 'ਤੇ ਯੂਰਪ 'ਚ ਵੱਡੇ ਪੈਮਾਨੇ 'ਤੇ ਬਹਿਸ ਸ਼ੁਰੂ ਹੋ ਗਈ ਹੈ। ਸਪੇਨ ਨੇ ਦਾਨ ਨਾਲ ਚੱਲਣ ਵਾਲੇ ਜਹਾਜ਼ 'ਤੇ ਸਵਾਰ ਉਪ ਸਹਾਰਾ ਅਫਰੀਕੀ ਸਮੂਹ ਦੇ ਪ੍ਰਵਾਸੀਆਂ ਨੂੰ ਪਿਛਲੇ ਹਫਤੇ ਆਪਣੇ ਕੋਲ ਸ਼ਰਣ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਸ ਸਮੇਂ ਜਹਾਜ਼ 700 ਸਮੁੰਦਰੀ ਮੀਲ ਦੀ ਦੂਰੀ 'ਤੇ ਸੀ ਅਤੇ ਇਟਲੀ ਤੇ ਮਾਲਟਾ ਨੇ ਇਸ ਨੂੰ ਆਪਣੀਆਂ ਬੰਦਰਗਾਹਾਂ 'ਤੇ ਸ਼ਰਣ ਦੇਣ ਤੋਂ ਇਨਕਾਰ ਕਰ ਦਿੱਤਾ।
ਇਟਲੀ ਦੀ ਨਵੀਂ ਸਰਕਾਰ ਨੇ ਜਹਾਜ਼ ਨੂੰ ਆਪਣੇ ਅਪ੍ਰਵਾਸੀ ਵਿਰੋਧੀ ਰਵੱਈਏ 'ਤੇ ਜ਼ੋਰ ਦੇਣ ਲਈ ਵਰਤਿਆ ਪਰ ਇਸ ਦੇ ਤੁਰੰਤ ਬਾਅਦ ਤਕਰੀਬਨ ਇਕ ਹਫਤੇ ਦਾ ਕਾਰਜਕਾਲ ਪੂਰਾ ਕਰਨ ਵਾਲੇ ਸਪੈਨਿਸ਼ ਪ੍ਰ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੂੰ ਆਪਣਾ ਉਦਾਰ ਰਵੱਈਆ ਦਿਖਾਉਣ ਦਾ ਵਧੀਆ ਮੌਕਾ ਮਿਲਿਆ। ਰੈੱਡ ਕਰਾਸ ਦੇ ਜਨਰਲ ਸਕੱਤਰ ਇਲਹਾਦ ਐੱਜ. ਸੀ. ਨੇ ਸ਼ਨੀਵਾਰ ਨੂੰ ਵੇਲੇਂਸਿਆ 'ਚ ਕਿਹਾ,''ਲੋਕ ਯੂਰਪੀ ਮੁੱਲਾਂ, ਇਕ ਜੁੱਟਤਾ ਅਤੇ ਸਮਰਥਨ ਦੀ ਮੰਗ ਕਰਨ ਲਈ ਯੂਰਪ ਆ ਰਹੇ ਹਨ।'' ਸਵੈਸੇਵੀ, ਟਰਾਂਸਲੇਟਰਾਂ, ਪੁਲਸ ਅਤੇ ਸਿਹਤ ਅਧਿਕਾਰੀਆਂ ਸਮੇਤ 2,320 ਕਰਮਚਾਰੀ ਪ੍ਰਵਾਸੀਆਂ ਅਤੇ ਦੋ ਇਤਾਲਵੀ ਜਹਾਜ਼ਾਂ ਦਾ ਇੰਤਜ਼ਾਰ ਕਰ ਰਹੇ ਹਨ, ਜਿਨ੍ਹਾਂ ਨੇ ਪ੍ਰਵਾਸੀਆਂ ਦੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਆਪਣੇ ਜਹਾਜ਼ ਸਾਂਝੇ ਕੀਤੇ। ਸਪੈਨਿਸ਼ ਰੈੱਡ ਕ੍ਰਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਵੇਂ ਹੀ ਕਿਸ਼ਤੀਆਂ ਆਉਂਦੀਆਂ ਹਨ, ਉਨ੍ਹਾਂ 'ਚ ਸਵਾਰ ਸੱਤ ਗਰਭਵਤੀ ਔਰਤਾਂ ਨੂੰ ਤੁਰੰਤ ਚੈੱਕ-ਅਪ ਲਈ ਜ਼ਮੀਨ 'ਤੇ ਲਿਆਂਦਾ ਜਾਵੇਗਾ ਅਤੇ 123 ਨਾਬਾਲਗਾਂ ਸਮੇਤ ਕਿਸ਼ਤੀਆਂ 'ਤੇ ਸਵਾਰ ਹਰ ਕਿਸੇ ਵਿਅਕਤੀ ਦੇ ਮਨੋਵਿਗਿਆਨ 'ਤੇ ਧਿਆਨ ਦਿੱਤਾ ਜਾਵੇਗਾ। ਇਟਲੀ 'ਚ ਪ੍ਰਵਾਸੀ ਵਿਰੋਧੀ ਭਾਵਨਾਵਾਂ ਵਧੀਆਂ ਹਨ ਕਿਉਂਕਿ ਪਿਛਲੇ ਪੰਜ ਸਾਲਾਂ 'ਚ 600,000 ਤੋਂ ਵਧੇਰੇ ਲੋਕ ਉੱਥੇ ਪੁੱਜੇ ਹਨ, ਜੋ ਰਾਸ਼ਟਰਵਾਦੀ ਲੀਗ ਦੀ ਗਠਜੋੜ ਸਰਕਾਰ ਨੂੰ ਅੱਗੇ ਵਧਾਉਣ 'ਚ ਮਦਦ ਕਰਦੇ ਹਨ। ਸਪੇਨ 'ਚ ਇਹ ਗਿਣਤੀ ਬਹੁਤ ਘੱਟ ਹੈ ਪਰ ਇਸ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

No comments:
Post a Comment