ਜੈੱਟ ਏਅਰਵੇਜ਼ ਨੇ ਸ਼ੁਰੂ ਕੀਤੀ 'ਇਕ ਬੈਗ' ਨੀਤੀ
ਨਵੀਂ ਦਿੱਲੀ-ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਨੇ ਘਰੇਲੂ ਰਸਤਿਆਂ 'ਤੇ 'ਇਕ ਬੈਗ' ਦੀ ਨੀਤੀ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਇਕਾਨਮੀ ਸ਼੍ਰੇਣੀ 'ਚ ਸਿਰਫ 1 ਅਤੇ ਪ੍ਰੀਮੀਅਰ ਸ਼੍ਰੇਣੀ 'ਚ 2 ਬੈਗ ਹੀ ਮੁਫਤ ਲਿਜਾਣ ਦੀ ਆਗਿਆ ਹੋਵੇਗੀ ਭਾਵੇਂ ਉਸਦਾ ਕੁਲ ਭਾਰ ਮੁਫਤ ਸਾਮਾਨ ਦੇ ਘੇਰੇ 'ਚ ਕਿਉਂ ਨਾ ਹੋਵੇ। ਏਅਰਵੇਜ਼ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਜਿਹਾ ਬੈਗੇਜ ਹੈਂਡਲਿੰਗ ਦਾ ਸਮਾਂ ਬਚਾਉਣ ਲਈ ਕੀਤਾ ਗਿਆ ਹੈ। ਏਅਰਲਾਈਨ ਲਈ 160 ਮੁਸਾਫਰਾਂ 'ਤੇ 320 ਬੈਗ ਦੇ ਮੁਕਾਬਲੇ 160 ਬੈਗ ਹੈਂਡਲ ਕਰਨਾ ਆਸਾਨ ਹੈ, ਭਾਵੇਂ ਹੀ ਦੋਵਾਂ ਹਾਲਾਤ 'ਚ ਕੁਲ ਭਾਰ ਬਰਾਬਰ ਹੋਵੇ।
ਏਅਰਲਾਈਨ ਦੀ ਵੈੱਬਸਾਈਟ ਅਨੁਸਾਰ 15 ਜੂਨ ਜਾਂ ਉਸ ਤੋਂ ਬਾਅਦ ਬੁੱਕ ਕਰਵਾਈਆਂ ਗਈਆਂ ਟਿਕਟਾਂ 'ਤੇ, ਜਿਨ੍ਹਾਂ ਦੀ ਯਾਤਰਾ ਦੀ ਤਰੀਕ 15 ਜੁਲਾਈ ਜਾਂ ਉਸ ਤੋਂ ਬਾਅਦ ਦੀ ਹੈ, ਇਕਾਨਮੀ ਸ਼੍ਰੇਣੀ 'ਚ ਪ੍ਰਤੀ ਯਾਤਰੀ ਮੁਫਤ ਇਕ ਬੈਗ ਦੀ ਆਗਿਆ ਹੋਵੇਗੀ, ਜਿਸ ਦਾ ਭਾਰ 15 ਕਿਲੋਗ੍ਰਾਮ ਤੋਂ ਜ਼ਿਆਦਾ ਨਾ ਹੋਵੇ। ਬੁਲਾਰੇ ਨੇ ਦੱਸਿਆ ਕਿ ਭਾਵੇਂ ਭਾਰ 15 ਕਿਲੋਗ੍ਰਾਮ ਤੋਂ ਘੱਟ ਹੋਵੇ ਪਰ ਜੇਕਰ ਬੈਗਾਂ ਦੀ ਗਿਣਤੀ ਇਕ ਤੋਂ ਜ਼ਿਆਦਾ ਹੁੰਦੀ ਹੈ ਤਾਂ ਹਰ ਵਾਧੂ ਬੈਗ ਲਈ ਚਾਰਜ ਦੇਣਾ ਪਵੇਗਾ ਜੋ ਪ੍ਰਤੀ ਬੈਗ ਕਰੀਬ 4000 ਰੁਪਏ ਹੈ।
ਇਸ ਤਰ੍ਹਾਂ ਪ੍ਰੀਮੀਅਰ ਸ਼੍ਰੇਣੀ ਦੇ ਮੁਸਾਫਰਾਂ ਨੂੰ 2 ਬੈਗ ਮੁਫਤ ਲਿਜਾਣ ਦੀ ਆਗਿਆ ਹੋਵੇਗੀ, ਜਿਨ੍ਹਾਂ ਦਾ ਕੁਲ ਭਾਰ 30 ਕਿਲੋਗ੍ਰਾਮ ਤੱਕ ਹੋ ਸਕਦਾ ਹੈ। ਬੈਗ ਜਾਂ ਭਾਰ ਜ਼ਿਆਦਾ ਹੋਣ 'ਤੇ ਮੁਸਾਫਰਾਂ ਨੂੰ ਉਸ ਦਾ ਭਾਰੀ-ਭਰਕਮ ਚਾਰਜ ਦੇਣਾ ਪਵੇਗਾ। ਜੈੱਟ ਏਅਰਵੇਜ਼ ਅਜਿਹੀ ਪਹਿਲੀ ਜਹਾਜ਼ ਸੇਵਾ ਕੰਪਨੀ ਹੈ, ਜਿਸ ਨੇ ਦੇਸ਼ 'ਚ ਘਰੇਲੂ ਰਸਤਿਆਂ 'ਤੇ 'ਇਕ ਬੈਗ' ਨੀਤੀ ਸ਼ੁਰੂ ਕੀਤੀ ਹੈ। ਕੁਝ ਏਅਰਲਾਈਨਾਂ ਘਰੇਲੂ ਅਤੇ ਕੌਮਾਂਤਰੀ ਰਸਤਿਆਂ 'ਤੇ ਇਸ ਤਰ੍ਹਾਂ ਦੀਆਂ ਨੀਤੀਆਂ ਅਪਣਾਉਂਦੀਆਂ ਹਨ।

No comments:
Post a Comment