Saturday, June 16, 2018

'ਰੇਸ 3' ਦੀ ਰਿਲੀਜ਼ਿੰਗ ਤੋਂ ਬਾਅਦ ਸਲਮਾਨ ਨੇ ਪਾਇਆ ਆਪਣਾ ਪਿਆਰ, ਸਾਹਮਣੇ ਆਈ ਵੀਡੀਓ

'ਰੇਸ 3' ਦੀ ਰਿਲੀਜ਼ਿੰਗ ਤੋਂ ਬਾਅਦ ਸਲਮਾਨ ਨੇ ਪਾਇਆ ਆਪਣਾ ਪਿਆਰ, ਸਾਹਮਣੇ ਆਈ ਵੀਡੀਓ


ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਰੇਸ 3' ਸ਼ੁੱਕਰਵਾਰ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋ ਗਈ ਹੈ ਤੇ ਆਉਂਦੇ ਹੀ ਫਿਲਮ ਦਾ ਵੈਲਕਮ ਤਾਂ ਚੰਗਾ ਹੋਇਆ ਪਰ ਨਾਲ ਹੀ ਫਿਲਮ ਨੇ ਲੋਕਾਂ ਨੂੰ ਨਿਰਾਸ਼ ਹੀ ਕੀਤਾ। ਹੁਣ ਫਿਲਮ ਦੀ ਰਿਲੀਜ਼ਿੰਗ ਤੋਂ ਇਕ ਦਿਨ ਬਾਅਦ ਸਲਮਾਨ ਖਾਨ ਨੇ ਫਿਲਮ ਦਾ ਨਵਾਂ ਰੋਮਾਂਟਿਕ ਗੀਤ 'ਆਈ ਫਾਊਂਡ ਲਵ' ਰਿਲੀਜ਼ ਕੀਤਾ ਹੈ। ਗੀਤ ਸਲਮਾਨ ਖਾਨ ਨੇ ਲਿਖਿਆ ਹੈ ਤੇ ਗਾਇਆ ਵੀ ਉਨ੍ਹਾਂ ਨੇ ਹੀ ਹੈ। ਗੀਤ ਸੁਣਨ 'ਚ ਜਿੰਨਾ ਚੰਗਾ ਹੈ ਤੇ ਇਸ ਦੀ ਵੀਡੀਓ ਵੀ ਓਨੀ ਹੀ ਸ਼ਾਨਦਾਰ ਹੈ।

ਇਹ ਖੂਬਸੂਰਤ ਗੀਤ ਜੈਕਲੀਨ ਫਰਨਾਂਡੀਜ਼ ਤੇ ਸਲਮਾਨ 'ਤੇ ਹੀ ਫਿਲਮਾਇਆ ਗਿਆ ਹੈ। ਗੀਤ ਦੀ ਪਿਕਚ ਰਾਈਜ਼ਿੰਗ 'ਸੈਲਫੀਸ਼' ਗੀਤ ਨਾਲ ਮਿਲਦੀ ਹੈ। ਉਂਝ ਇਹ ਗੀਤ ਈਦ ਦੇ ਦਿਨ ਸਲਮਾਨ ਦੇ ਫੈਨਸ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ। 'ਆਈ ਫਾਊਂਡ ਲਵ' ਗੀਤ 'ਚ ਸਲਮਾਨ ਤੋਂ ਇਲਾਵਾ ਵੀਰਾ ਸਕਸੇਨਾ ਨੇ ਗਾਇਆ ਹੈ। ਗੀਤ 'ਚ ਸਲਮਾਨ ਜੈਕਲੀਨ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਜੈਕਲੀਨ ਨੇ ਗੀਤ 'ਚ ਲਾਲ ਰੰਗ ਦੀ ਸਾੜੀ ਪਾ ਕੇ ਗਲੈਮਰ ਦਾ ਤੜਕਾ ਲਾਇਆ ਹੈ। ਲੱਗਦਾ ਹੈ ਕਿ ਫਿਲਮ ਮੇਕਰਸ ਰਿਲੀਜ਼ ਤੋਂ ਬਾਅਦ ਵੀ ਫਿਲਮ ਦਾ ਕ੍ਰੇਜ਼ ਲੋਕਾਂ 'ਚ ਬਣਾਏ ਰੱਖਣਾ ਚਾਹੁੰਦੇ ਹਨ। ਸ਼ੁੱਕਰਵਾਰ ਰਾਤ ਵੀ ਸਲਮਾਨ ਨੇ ਕੁਝ ਜ਼ਬਰਦਸਤ ਵੀਡੀਓਜ਼ ਸ਼ੇਅਰ ਕੀਤੀਆਂ ਸਨ।

No comments:

Post a Comment