ਈਦ ਮੌਕੇ ਸਰਹੱਦ ‘ਤੇ ਨਹੀਂ ਵੰਡੀਆਂ ਗਈਆਂ ਮਿਠਾਈਆਂ
wagah border not celebrated eid: ਈਦ-ਉਲ-ਫਿਤਰ ਦੇ ਮੌਕੇ ‘ਤੇ ਇਸ ਵਾਰ ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨ ਰੇਂਜਰਜ਼ ਨਾਲ ਮਿਠਾਈਆਂ ਦਾ ਆਦਾਨ ਪ੍ਰਦਾਨ ਨਹੀਂ ਕੀਤਾ। ਪਾਕਿਸਤਾਨ ਵੱਲੋਂ ਸਰਹੱਦ ਪਾਰ ਤੋਂ ਕੀਤੀਆਂ ਜਾ ਰਹੀਆਂ ਨਾਪਾਕ ਹਰਕਤਾਂ ਦੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਪਾਕਿਸਤਾਨ ਵੱਲੋਂ ਲੱਗਾਤਾਰ ਬਾਰਡਰ ‘ਤੇ ਜੰਮੂ-ਕਸ਼ਮੀਰ ‘ਚ ਸੀਜਫਾਇਰ ਦਾ ਉਲੰਘਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਈਦ ਮੌਕੇ ਭਾਰਤੀ ਸੁਰੱਖਿਆ ਬਲਾਂ ਨੇ ਨਾ ਤਾਂ ਪਾਕਿਸਤਾਨੀ ਰੇਂਜਰਸ਼ ਕੋਲੋਂ ਮਠਿਆਈ ਲਈ ਅਤੇ ਨਾ ਹੀ ਦਿੱਤੀ।
wagah border not celebrated eid
ਦੱਸ ਦੇਈਏ ਕਿ ਰਮਜਾਨ ਦੇ ਮਹੀਨੇ ਵੀ ਪਾਕਿਸਤਾਨ ਦੇ ਵੱਲੋਂ ਸੀਜਫਾਇਰ ਦਾ ਲਗਾਤਾਰ ਉਲੰਘਣ ਕੀਤਾ ਗਿਆ। ਜਿਸ ਤਹਿਤ ਭਾਰਤ ਵਾਲੇ ਪਾਸੇ ‘ਤੇ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਗਈ। ਇਸ ਦੇ ਵਿਰੋਧ ਕਾਰਨ ਹੀ ਬਾਘਾ-ਅਟਾਰੀ ਬਾਰਡਰ ‘ਤੇ ਈਦ ਮੌਕੇ ਮਠਿਆਈਆਂ ਦਾ ਅਦਾਨ ਪ੍ਰਦਾਨ ਨਹੀਂ ਕੀਤਾ ਗਿਆ।
ਆਮ ਤੌਰ ‘ਤੇ ਈਦ ਮੌਕੇ ਬੀ ਐੱਸ ਐੱਫ ਅਤੇ ਪਾਕਿਸਤਾਨੀ ਰੇਂਜਰਸ ਮੁੱਖ ਅਫਸਰ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਅਤੇ ਮਠਿਆਈਆਂ ਦਾ ਆਦਾਨ ਪ੍ਰਦਾਨ ਕਰਦੇ ਹਨ। ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ।
wagah border not celebrated eidwagah border not celebrated eid
ਇਸ ਨੂੰ ਲੈ ਕੇ ਸਵੇਰੇ ਮਹੌਲ ਰਹੱਸਮਈ ਹੀ ਬਣਿਆ ਰਿਹਾ। ਪਹਿਲਾਂ ਦੱਸਿਆ ਗਿਆ ਕਿ ਬੀਐੱਸਐੱਫ ਪਾਕਿਸਤਾਨ ਰੇਂਜਰਸ ਵੱਲੋਂ ਸੁਨੇਹੇ ਦੀ ਉਡੀਕ ਕਰ ਰਹੀ ਹੈ। ਬਾਅਦ ‘ਚ ਪਤਾ ਲੱਗਿਆ ਕਿ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਸੀਜਫਾਇਰ ਦੀ ਉਲੰਘਣਾ ਕਾਰਨ ਬੀਐੱਸਐੱਫ ਨਾ ਪਾਕਿਸਤਾਨ ਦੇ ਰੇਂਜਰਸ ਨੂੰ ਮਠਿਆਈ ਦੇਵੇਗੀ ਅਤੇ ਨਾ ਹੀ ਮਠਿਆਈ ਲਵੇਗੀ। ਬੀਐੱਸਐੱਫ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਰੇਂਜਰਸ ਵੱਲੋਂ ਵੀ ਮਠਿਆਈਆਂ ਦੇ ਆਦਾਨ ਪ੍ਰਦਾਨ ਨੂੰ ਲੈ ਕੇ ਵੀ ਕੋਈ ਵੀ ਸੰਕੇਤ ਜਾਂ ਸੰਦੇਸ਼ ਨਹੀਂ ਆਇਆ।
wagah border not celebrated eidwagah border not celebrated eid
ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ‘ਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਇਰਿੰਗ ‘ਚ ਬੀਐੱਸਐੱਫ ਦੇ ਚਾਰ ਜਵਾਨ ਮਾਰੇ ਜਾਣ ਕਾਰਨ ਰੋਸ਼ ਹੈ। ਇਸ ਹੀ ਕਾਰਨ ਬੀਐੱਸਐੱਫ ਵੱਲੋਂ ਮਠਿਆਈਆਂ ਦਾ ਆਦਾਨ ਪ੍ਰਦਾਨ ਨਹੀਂ ਕੀਤਾ ਗਿਆ। ਇਹ ਗੱਲ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਪ੍ਰੰਪਰਾ ਨਹੀਂ ਕੀਤੀ ਗਈ। ਜਿਸ ਦੌਰਾਨ ਮਠਿਆਈਆਂ ਦਾ ਆਦਾਨ ਪ੍ਰਦਾਨ ਨਹੀਂ ਕੀਤਾ ਗਿਆ। ਪਿਛਲੇ ਸਾਲ 14 ਅਤੇ 15 ਅਹਸਤ ਨੂੰ ਵੀ ਬੀਐੱਸਐੱਫ ਅਤੇ ਪਾਕਿਸਤਾਨ ਰੇਂਜਰਸ ਵਿਚਕਾਰ ਮਠਿਆਈਆਂ ਦਾ ਆਦਾਨ ਪ੍ਰਦਾਨ ਨਹੀਂ ਕੀਤਾ ਗਿਆ ਸੀ।


No comments:
Post a Comment