Sunday, June 17, 2018

ਕਰਜ਼ ਤੋਂ ਪਰੇਸ਼ਾਨ ਕਿਡਨੀ ਵੇਚਣ ਲਈ ਮਜਬੂਰ ਹੈ ਇਹ ਮਜ਼ਦੂਰ

ਕਰਜ਼ ਤੋਂ ਪਰੇਸ਼ਾਨ ਕਿਡਨੀ ਵੇਚਣ ਲਈ ਮਜਬੂਰ ਹੈ ਇਹ ਮਜ਼ਦੂਰ


 ਪਟਿਆਲਾ — ਪੰਜਾਬ 'ਚ ਜਿਥੇ ਇਕ ਪਾਸੇ ਕਰਜ਼ ਤੋਂ ਤੰਗ ਕਿਸਾਨ ਖੁਦਕੁਸ਼ੀ ਕਰ ਰਹੇ ਹਨ, ਉਥੇ ਹੀ ਪਟਿਆਲਾ ਦੇ ਪਿੰਡ ਅਚਰਾਲ ਖੁਰਦ ਦਾ ਇਕ ਖੇਤ ਮਜ਼ਦੂਰ ਦਰਬਾਰਾ ਸਿੰਘ ਆਪਣੀ ਕਿਡਨੀ ਵੇਚਣ ਲਈ ਮਜਬੂਰ ਹੈ। ਅਸਲ 'ਚ ਦਰਬਾਰਾ ਸਿੰਘ ਨੇ ਆਪਣੀਆਂ ਤਿੰਨ ਧੀਆਂ ਦੇ ਵਿਆਹ ਤੇ ਇਕ ਪੁੱਤਰ ਦੇ ਇਲਾਜ ਲਈ ਕਰਜ਼ਾ ਲਿਆ ਸੀ, ਜਿਸ ਨੂੰ ਉਹ ਅਜੇ ਤਕ ਵਾਪਸ ਨਹੀਂ ਕਰ ਸਕਿਆ।


ਜਾਣਕਾਰੀ ਮੁਤਾਬਕ ਦਰਬਾਰਾ ਸਿੰਘ 'ਤੇ ਸੱਤ ਲੱਖ ਦਾ ਕਰਜ਼ ਹੈ ਤੇ ਬੁਢਾਪੇ ਕਾਰਨ ਹੁਣ ਉਹ ਕਰਜ਼ ਚੁਕਾਉਣ 'ਚ ਅਸਮਰੱਥ ਹੈ। ਗਰੀਬੀ ਤੇ ਮਜਬੂਰੀ ਦੇ ਕਾਰਨ ਦਰਬਾਰਾ ਸਿੰਘ ਲੋਕਾਂ ਦੇ ਘਰਾਂ 'ਚ ਕੰਮ ਕਰ ਕੇ ਘਰ ਦਾ ਗੁਜ਼ਾਰਾ ਤਾਂ ਕਰ ਰਿਹਾ ਹੈ ਪਰ ਕਰਜ਼ ਚੁਕਾਉਣ ਲਈ ਉਸ ਕੋਲ ਪੈਸੇ ਨਹੀਂ ਹਨ। ਦਰਬਾਰਾ ਸਿੰਘ ਕਿਡਨੀ ਵੇਚ ਕੇ ਆਪਣਾ ਸਾਰਾ ਕਰਜ਼ ਚੁਕਾਉਣਾ ਚਾਹੁੰਦਾ ਹੈ। ਸਰਕਾਰ ਦੇ ਪ੍ਰਤੀ ਨਾਰਾਜ਼ਗੀ ਜਾਹਿਰ ਕਰਦੇ ਹੋਏ ਉਸ ਨੇ ਕਿਹਾ ਕਿ ਸਰਕਾਰ ਵਲੋਂ ਵੀ ਕਦੇ ਉਨ੍ਹਾਂ ਦੀ ਕੋਈ ਮਾਲੀ ਸਹਾਇਤਾ ਨਹੀਂ ਕੀਤੀ ਗਈ।

ਸ਼ਰੇਆਮ ਰਣਵੀਰ ਦੀ ਤਸਵੀਰ 'ਤੇ ਕੁਮੈਂਟ ਕਰ ਦੀਪਿਕਾ ਨੇ ਕੀਤਾ ਪਿਆਰ ਦਾ ਇਜ਼ਹਾਰ

ਰਣਵੀਰ ਦੀ ਤਸਵੀਰ 'ਤੇ ਕੁਮੈਂਟ ਕਰ ਦੀਪਿਕਾ ਨੇ ਕੀਤਾ ਪਿਆਰ ਦਾ ਇਜ਼ਹਾਰ

 

ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੀਆਂ ਨਜ਼ਦੀਕੀਆਂ ਤੋਂ ਸਾਰੇ ਵਾਕਿਫ ਹਨ। ਦੋਵਾਂ ਦੇ ਵਿਆਹ ਦੀ ਚਰਚਾ ਕਾਫੀ ਜ਼ੋਰਾਂ 'ਤੇ ਹੈ। ਫਿਲਹਾਲ ਦੋਵਾਂ 'ਚੋਂ ਕਿਸੇ ਨੇ ਵੀ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਅਜਿਹੇ 'ਚ ਦੀਪਿਕਾ ਪਾਦੁਕੋਣ ਰਣਵੀਰ ਸਿੰਘ ਦੀ ਇਕ ਤਸਵੀਰ ਦੇਖ ਕੇ ਆਪਣਾ ਪਿਆਰ ਜਤਾਏ ਬਿਨਾਂ ਨਹੀਂ ਰਹਿ ਸਕੀ। ਹਾਲ ਹੀ 'ਚ ਰਣਵੀਰ ਸਿੰਘ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਹੌਟ ਤਸਵੀਰ ਸਾਂਝੀ ਕੀਤੀ ਹੈ। ਰਣਵੀਰ ਦੀ ਇਸ ਤਸਵੀਰ 'ਤੇ ਦੀਪਿਕਾ ਨੇ ਬੇਹੱਦ ਪਿਆਰਾ ਕੁਮੈਂਟ ਕੀਤਾ ਹੈ।
ਦੀਪਿਕਾ ਨੇ ਲਿਖਿਆ, 'ਮੇਰਾ'। ਇੰਨਾ ਹੀ ਨਹੀਂ ਇਸ ਦੇ ਨਾਲ ਹੀ ਦੀਪਿਕਾ ਨੇ ਪਿਆਰ ਦਾ ਇਜ਼ਹਾਰ ਕਰਨ ਵਾਲੇ ਤਿੰਨ ਇਮੋਜੀ ਵੀ ਬਣਾਏ। ਰਣਵੀਰ ਸੰਘ ਨੂੰ ਦੀਪਿਕਾ ਦੀ ਤਸਵੀਰ 'ਤੇ ਕੁਮੈਂਟ ਕਰਦੇ ਤਾਂ ਫੈਨਜ਼ ਨੇ ਕਈ ਵਾਰ ਦੇਖਿਆ ਹੈ ਪਰ ਦੀਪਿਕਾ ਨੇ ਅਜਿਹਾ ਪਹਿਲੀ ਵਾਰ ਕੀਤਾ ਹੈ।



ਕਾਨਸ ਫਿਲਮ ਫੈਸਟੀਵਲ 'ਚ ਜਦੋਂ ਦੀਪਿਕਾ ਪਿੰਕ ਡਰੈੱਸ 'ਚ ਰੈੱਡ ਕਾਰਪੇਟ 'ਤੇ ਉਤਰੀ ਸੀ ਤਾਂ ਰਣਵੀਰ ਨੇ ਕੁਮੈਂਟ ਕੀਤਾ ਸੀ 'ਗੁਲਾਬੋ'। ਦੀਪਿਕਾ ਤੇ ਰਣਵੀਰ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਸਾਰਿਆਂ ਨੂੰ ਇਨ੍ਹਾਂ ਦੇ ਵਿਆਹ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ।

HPHDS 'ਚ ਨਿਕਲੀਆਂ ਨੌਕਰੀਆਂ

HPHDS 'ਚ ਨਿਕਲੀਆਂ ਨੌਕਰੀਆਂ


 ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ ਹੋਟੀ ਕਲਚਰ ਡਿਵੈਲਪਰਸ ਸੁਸਾਇਟੀ ਨੇ ਇਰੀਗੇਸ਼ਨ ਅਸਿਸਟੈਂਟ ਇੰਜੀਨੀਅਰ, ਸਿਵਲ ਅਸਿਸਟੈਂਟ ਇੰਜੀਨੀਅਰ, ਸਿਵਲ ਇਰੀਗੇਸ਼ਨ ਜੂਨੀਅਰ ਇੰਜੀਨੀਅਰ ਆਦਿ ਦੇ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਉਮੀਦਵਾਰਾਂ ਦੀ ਚੋਣ ਸਿੱਧੇ ਇੰਟਰਵਿਊ ਰਾਹੀਂ ਹੋਣੀ ਹੈ।

ਵਿੱਦਿਅਕ ਯੋਗਤਾ— ਅਹੁਦੇ ਦੇ ਮੁਤਾਬਕ ਅਲੱਗ-ਅਲੱਗ ਹੈ।

ਉਮਰ ਹੱਦ— 45 ਸਾਲ ਤੋਂ ਵਧ ਨਹੀਂ ਹੋਣੀ ਚਾਹੀਦੀ ਹੈ।

ਆਖਰੀ ਤਰੀਕ— 20 ਜੂਨ, 2018

ਤਨਖਾਹ— 25,000 ਤੋਂ ਲੈ ਕੇ 50,000 ਰੁਪਏ

ਵਧੇਰੇ ਜਾਣਕਾਰੀ ਲਈ— http://hds.hp.gov.in  ਇਸ ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ।

ਪੰਜਾਬ ਦੇ ਇਸ ਇਲਾਕੇ ਚ ਪੁਲਿਸ ਨੇ ਜਾਰੀ ਕੀਤਾ ਹਾਈ ਅਲਰਟ, ਵੱਡੀ ਵਾਰਦਾਤ ਹੋਣ ਦਾ ਡਰ

ਪੰਜਾਬ ਦੇ ਇਸ ਇਲਾਕੇ ਚ ਪੁਲਿਸ ਨੇ ਜਾਰੀ ਕੀਤਾ ਹਾਈ ਅਲਰਟ, ਵੱਡੀ ਵਾਰਦਾਤ ਹੋਣ ਦਾ ਡਰ

ਫਿਰੋਜ਼ਪੁਰ ਦੇ ਕਸਬਾ ਮਮਦੋਟ ‘ਚ ਪੁਲਿਸ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਦਾ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ।





ਸੂਤਰਾਂ ਤੋਂ ਮਿਲੀ ਖਬਰ ਮੁਤਾਬਕ, ਇਲਾਕੇ ‘ਚ ਕੋਈ ਵੱਡੀ ਵਾਰਦਾਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਪੁਲਿਸ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਇਲਾਕਾ ਸੀਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਸਰਹੱਦੀ ਇਲਾਕੇ ‘ਚ ਚੈਕਿੰਗ ਵਧਾ ਦਿੱਤੀ ਗਈ ਹੈ ਅਤੇ ਇੰਟੀਲੈਂਜਸ ਦੀ ਇਨਪੁੱਟ ਮੁਤਾਬਕ ਵੱਡੀ ਵਾਰਦਾਤ ਹੋਣ ਦੀ ਸੰਭਾਵਨਾ ਦੇ ਚੱਲਦਿਆਂ ਅਜਿਹਾ ਕੀਤਾ ਗਿਆ ਹੈ, ਜਦਕਿ ਪੁਲਿਸ ਵੱਲੋਂ ਇਸ ਕਾਰਨ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ, ਆਉਣ ਜਾਣ ਵਾਲੀਆਂ ਗੱਡੀਆਂ ਦੀ ਸਾਵਧਾਨੀ ਅਤੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਦੁਕਾਨਾਂ ਦੇ ਬਾਹਰ ਖੜ੍ਹੇ ਵਾਹਨਾਂ ਦੀ ਵੀ ਤਲਾਸ਼ੀ ਲਏ ਜਾਣ ਦੀ ਖਬਰ ਹੈ।

ਪੁੱਤ ਨੂੰ ਮਿਲਣ ਗਏ ਪੰਜਾਬੀ ਦਾ ਕੈਨੇਡਾ ‘ਚ ਕਤਲ

ਪੁੱਤ ਨੂੰ ਮਿਲਣ ਗਏ ਪੰਜਾਬੀ ਦਾ ਕੈਨੇਡਾ ‘ਚ ਕਤਲ:



ਕੈਨੇਡਾ ‘ਚ ਆਪਣੇ ਪੁੱਤ ਨੂੰ ਮਿਲਣ ਗਏ ਪੰਜਾਬੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਪੰਜਾਬ ਦੇ ਲੋਕ ਨਿਰਮਾਣ ਵਿਭਾਗ ਤੋਂ ਬਤੌਰ ਸੇਵਾ ਮੁਕਤ ਐਕਸੀਅਨ ਤੇ ਸਥਾਨਕ ਰੋਟਰੀ ਕਲੱਬ ਦੇ ਪ੍ਰਧਾਨ ਰਹੇ ਅਮਰਜੀਤ ਸਿੰਘ ਭਟਨਾਗਰ ਦੀ ਕੈਨੇਡਾ ਵਿੱਚ ਦੋ ਨੀਗਰੋ ਮੂਲ ਦੇ ਵਿਅਕਤੀਆਂ ਨਾਲ ਹੱਥੋਪਾਈ ਦੌਰਾਨ ਮੌਤ ਹੋ ਗਈ ਹੈ।

ਅਮਰਜੀਤ ਭਟਨਾਗਰ ਪੰਜਾਬ ਦੇ ਰੂਪਨਗਰ ਦੇ ਰਹਿਣ ਵਾਲੇ ਸਨ ਤੇ ਉਹ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਸਨ।ਉਨ੍ਹਾਂ ਦੇ ਬੇਟੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹ 14 ਅਪ੍ਰੈਲ ਨੂੰ 6 ਮਹੀਨੇ ਲਈ ਬਰੈਂਪਟਨ ਆਪਣੇ ਵੱਡੇ ਮੁੰਡੇ ਜਸਪਿੰਦਰ ਸਿੰਘ ਨੂੰ ਮਿਲਣ ਲਈ ਆਏ ਹੋਏ ਸਨ। 12 ਜੂਨ ਨੂੰ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਅਲੋਮਾ ਪਾਰਕ ‘ਚ ਸੈਰ ਕਰ ਰਹੇ ਸਨ ਜਦੋਂ 2 ਲੋਕ ਆਏ ਤੇ ਨਿੱਜੀ ਚੀਜ਼ਾਂ ਨੂੰ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨਾਲ ਝੜਪ ਦੌਰਾਨ ਅਮਰਜੀਤ ਭਟਨਾਗਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਦੋ ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਨੇ ਇਸ ਮਾਮਲੇ ‘ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਦੂਜਾ ਹਾਲੇ ਫਰਾਰ ਹੈ।ਨਾਬਾਲਗਾਂ ਨਾਲ ਸਬੰਧਤ ਕਾਨੂੰਨ ਕਾਰਨ 15 ਸਾਲ ਦੇ ਅੱਲ੍ਹੜ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ,ਜਿਸ ਨੂੰ ਬਰੈਂਪਟਨ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।

1 ਜੁਲਾਈ ਤੋਂ ਹੋਣਗੇ ਆਸਟਰੇਲੀਆ ਦੇ ਸਕਿਲਡ ਵੀਜ਼ਿਆਂ 'ਚ ਵੱਡੇ ਬਦਲਾਅ

1 ਜੁਲਾਈ ਤੋਂ ਹੋਣਗੇ ਆਸਟਰੇਲੀਆ ਦੇ ਸਕਿਲਡ ਵੀਜ਼ਿਆਂ 'ਚ ਵੱਡੇ ਬਦਲਾਅ



ਸਿਡਨੀ— ਆਸਟਰੇਲੀਆਈ ਸਰਕਾਰ 1 ਜੁਲਾਈ ਤੋਂ ਮਾਈਗ੍ਰੇਸ਼ਨ ਦੇ ਨਿਯਮਾਂ 'ਚ ਵੱਡੀ ਫੇਰਬਦਲ ਕਰਨ ਜਾ ਰਹੀ ਹੈ। ਮਾਹਰਾਂ ਮੁਤਾਬਕ ਹੁਣ ਆਸਟਰੇਲੀਆ ਦੀ ਪੀ.ਆਰ. ਹਾਸਲ ਕਰਨੀ ਕਾਫੀ ਮੁਸ਼ਕਿਲ ਹੋ ਜਾਵੇਗੀ। 1 ਜੁਲਾਈ ਤੋਂ ਲਾਗੂ ਹੋਣ ਵਾਲੇ ਕਾਨੂੰਨ ਮੁਤਾਬਕ ਬਿਨੈਕਾਰ ਦੀ ਪੁਆਇੰਟ ਹਾਸਲ ਕਰਨ ਦੀ ਉਮਰ ਹੱਦ 50 ਸਾਲ ਤੋਂ ਘਟਾ ਕੇ 45 ਸਾਲ ਕਰ ਦਿੱਤੀ ਹੈ। ਇਕ ਹੋਰ ਫੇਰਬਦਲ ਮੁਤਾਬਕ ਇਮੀਗ੍ਰੇਸ਼ਨ 'ਚ ਅੰਗ੍ਰੇਜੀ ਦੇ ਗਿਆਨ, ਤਜ਼ਰਬੇ, ਵਿੱਦਿਅਕ ਯੋਗਤਾ, ਵਾਧੂ ਵਿਸ਼ਾ ਆਦਿ ਦੇ ਵੱਖ-ਵੱਖ ਕੈਟੇਗਰੀ 'ਚ ਪੁਆਇੰਟ ਦਿੱਤੇ ਜਾਂਦੇ ਹਨ। ਇਹ ਨਿਯਮ ਪਹਿਲਾਂ 49 ਸਾਲ ਦੀ ਉਮਰ ਤਕ ਲਈ ਸਨ, ਜਿਹੜੇ ਹੁਣ 45 ਸਾਲ ਤਕ ਹੋ ਜਾਣਗੇ। ਇਸ ਨਾਲ 45 ਸਾਲ ਤੋਂ ਉੱਪਰ ਵਾਲੇ ਬਿਨੈਕਾਰਾਂ ਲਈ ਪੀ.ਆਰ. ਹਾਸਲ ਕਰਨਾ ਹੋਰ ਮੁਸ਼ਕਿਲ ਹੋ ਜਾਵੇਗਾ। ਦੱਸ ਦਈਏ ਕਿ ਬਿਨੈਕਾਰ ਲਈ ਸਕਿਲਡ ਵੀਜ਼ਾ ਅਪਲਾਈ ਕਰਨ ਲਈ 70 ਪੁਆਇੰਟ ਲੋੜੀਂਦੇ ਹਨ, ਜੇਕਰ ਉਮਰ ਦੇ ਪੁਆਇੰਟ ਇਸ 'ਚੋਂ ਕੱਢ ਦਿੱਤੇ ਜਾਣ ਤਾਂ ਪੁਆਇੰਟ ਪੂਰੇ ਕਰਨੇ ਮੁਸ਼ਕਿਲ ਹੋ ਜਾਣਗੇ।

Saturday, June 16, 2018

'ਰੇਸ 3' ਦੀ ਰਿਲੀਜ਼ਿੰਗ ਤੋਂ ਬਾਅਦ ਸਲਮਾਨ ਨੇ ਪਾਇਆ ਆਪਣਾ ਪਿਆਰ, ਸਾਹਮਣੇ ਆਈ ਵੀਡੀਓ

'ਰੇਸ 3' ਦੀ ਰਿਲੀਜ਼ਿੰਗ ਤੋਂ ਬਾਅਦ ਸਲਮਾਨ ਨੇ ਪਾਇਆ ਆਪਣਾ ਪਿਆਰ, ਸਾਹਮਣੇ ਆਈ ਵੀਡੀਓ


ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਰੇਸ 3' ਸ਼ੁੱਕਰਵਾਰ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋ ਗਈ ਹੈ ਤੇ ਆਉਂਦੇ ਹੀ ਫਿਲਮ ਦਾ ਵੈਲਕਮ ਤਾਂ ਚੰਗਾ ਹੋਇਆ ਪਰ ਨਾਲ ਹੀ ਫਿਲਮ ਨੇ ਲੋਕਾਂ ਨੂੰ ਨਿਰਾਸ਼ ਹੀ ਕੀਤਾ। ਹੁਣ ਫਿਲਮ ਦੀ ਰਿਲੀਜ਼ਿੰਗ ਤੋਂ ਇਕ ਦਿਨ ਬਾਅਦ ਸਲਮਾਨ ਖਾਨ ਨੇ ਫਿਲਮ ਦਾ ਨਵਾਂ ਰੋਮਾਂਟਿਕ ਗੀਤ 'ਆਈ ਫਾਊਂਡ ਲਵ' ਰਿਲੀਜ਼ ਕੀਤਾ ਹੈ। ਗੀਤ ਸਲਮਾਨ ਖਾਨ ਨੇ ਲਿਖਿਆ ਹੈ ਤੇ ਗਾਇਆ ਵੀ ਉਨ੍ਹਾਂ ਨੇ ਹੀ ਹੈ। ਗੀਤ ਸੁਣਨ 'ਚ ਜਿੰਨਾ ਚੰਗਾ ਹੈ ਤੇ ਇਸ ਦੀ ਵੀਡੀਓ ਵੀ ਓਨੀ ਹੀ ਸ਼ਾਨਦਾਰ ਹੈ।

ਇਹ ਖੂਬਸੂਰਤ ਗੀਤ ਜੈਕਲੀਨ ਫਰਨਾਂਡੀਜ਼ ਤੇ ਸਲਮਾਨ 'ਤੇ ਹੀ ਫਿਲਮਾਇਆ ਗਿਆ ਹੈ। ਗੀਤ ਦੀ ਪਿਕਚ ਰਾਈਜ਼ਿੰਗ 'ਸੈਲਫੀਸ਼' ਗੀਤ ਨਾਲ ਮਿਲਦੀ ਹੈ। ਉਂਝ ਇਹ ਗੀਤ ਈਦ ਦੇ ਦਿਨ ਸਲਮਾਨ ਦੇ ਫੈਨਸ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ। 'ਆਈ ਫਾਊਂਡ ਲਵ' ਗੀਤ 'ਚ ਸਲਮਾਨ ਤੋਂ ਇਲਾਵਾ ਵੀਰਾ ਸਕਸੇਨਾ ਨੇ ਗਾਇਆ ਹੈ। ਗੀਤ 'ਚ ਸਲਮਾਨ ਜੈਕਲੀਨ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਜੈਕਲੀਨ ਨੇ ਗੀਤ 'ਚ ਲਾਲ ਰੰਗ ਦੀ ਸਾੜੀ ਪਾ ਕੇ ਗਲੈਮਰ ਦਾ ਤੜਕਾ ਲਾਇਆ ਹੈ। ਲੱਗਦਾ ਹੈ ਕਿ ਫਿਲਮ ਮੇਕਰਸ ਰਿਲੀਜ਼ ਤੋਂ ਬਾਅਦ ਵੀ ਫਿਲਮ ਦਾ ਕ੍ਰੇਜ਼ ਲੋਕਾਂ 'ਚ ਬਣਾਏ ਰੱਖਣਾ ਚਾਹੁੰਦੇ ਹਨ। ਸ਼ੁੱਕਰਵਾਰ ਰਾਤ ਵੀ ਸਲਮਾਨ ਨੇ ਕੁਝ ਜ਼ਬਰਦਸਤ ਵੀਡੀਓਜ਼ ਸ਼ੇਅਰ ਕੀਤੀਆਂ ਸਨ।

ਇਟਲੀ ਨੇ ਨਾ ਦਿੱਤੀ ਸ਼ਰਣ, ਸਪੇਨ ਪੁੱਜਣਗੇ 620 ਪ੍ਰਵਾਸੀ

ਇਟਲੀ ਨੇ ਨਾ ਦਿੱਤੀ ਸ਼ਰਣ, ਸਪੇਨ ਪੁੱਜਣਗੇ 620 ਪ੍ਰਵਾਸੀ



ਵੇਲੇਂਸਿਆ/ ਇਟਲੀ— ਸਪੇਨ ਦੇ ਵੇਲੇਂਸਿਆ ਬੰਦਰਗਾਹ 'ਤੇ ਐਤਰਵਾਰ ਨੂੰ ਕਿਸ਼ਤੀਆਂ 'ਚ ਸਵਾਰ ਹੋ ਕੇ 620 ਪ੍ਰਵਾਸੀਆਂ ਨਾਲ ਸਮੁੰਦਰੀ ਫੌਜ ਦਾ ਇਕ ਕਾਫਲਾ ਪੁੱਜੇਗਾ। ਇਸ ਦੇ ਨਾਲ ਹੀ ਪ੍ਰਵਾਸੀਆਂ ਵੱਲੋਂ ਸਮੁੰਦਰ 'ਚ ਬਤੀਤ ਕੀਤੇ 9 ਦਿਨਾਂ ਦੀ ਯਾਤਰਾ ਦਾ ਅੰਤ ਹੋ ਜਾਵੇਗਾ। ਇਸ ਘਟਨਾ ਨੂੰ ਲੈ ਕੇ ਪ੍ਰਵਾਸੀਆਂ ਨੂੰ ਸੰਭਾਲਣ ਦੇ ਤਰੀਕੇ 'ਤੇ ਯੂਰਪ 'ਚ ਵੱਡੇ ਪੈਮਾਨੇ 'ਤੇ ਬਹਿਸ ਸ਼ੁਰੂ ਹੋ ਗਈ ਹੈ। ਸਪੇਨ ਨੇ ਦਾਨ ਨਾਲ ਚੱਲਣ ਵਾਲੇ ਜਹਾਜ਼ 'ਤੇ ਸਵਾਰ ਉਪ ਸਹਾਰਾ ਅਫਰੀਕੀ ਸਮੂਹ ਦੇ ਪ੍ਰਵਾਸੀਆਂ ਨੂੰ ਪਿਛਲੇ ਹਫਤੇ ਆਪਣੇ ਕੋਲ ਸ਼ਰਣ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਸ ਸਮੇਂ ਜਹਾਜ਼ 700 ਸਮੁੰਦਰੀ ਮੀਲ ਦੀ ਦੂਰੀ 'ਤੇ ਸੀ ਅਤੇ ਇਟਲੀ ਤੇ ਮਾਲਟਾ ਨੇ ਇਸ ਨੂੰ ਆਪਣੀਆਂ ਬੰਦਰਗਾਹਾਂ 'ਤੇ ਸ਼ਰਣ ਦੇਣ ਤੋਂ ਇਨਕਾਰ ਕਰ ਦਿੱਤਾ।

ਇਟਲੀ ਦੀ ਨਵੀਂ ਸਰਕਾਰ ਨੇ ਜਹਾਜ਼ ਨੂੰ ਆਪਣੇ ਅਪ੍ਰਵਾਸੀ ਵਿਰੋਧੀ ਰਵੱਈਏ 'ਤੇ ਜ਼ੋਰ ਦੇਣ ਲਈ ਵਰਤਿਆ ਪਰ ਇਸ ਦੇ ਤੁਰੰਤ ਬਾਅਦ ਤਕਰੀਬਨ ਇਕ ਹਫਤੇ ਦਾ ਕਾਰਜਕਾਲ ਪੂਰਾ ਕਰਨ ਵਾਲੇ ਸਪੈਨਿਸ਼ ਪ੍ਰ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੂੰ ਆਪਣਾ ਉਦਾਰ ਰਵੱਈਆ ਦਿਖਾਉਣ ਦਾ ਵਧੀਆ ਮੌਕਾ ਮਿਲਿਆ। ਰੈੱਡ ਕਰਾਸ ਦੇ ਜਨਰਲ ਸਕੱਤਰ ਇਲਹਾਦ ਐੱਜ. ਸੀ. ਨੇ ਸ਼ਨੀਵਾਰ ਨੂੰ ਵੇਲੇਂਸਿਆ 'ਚ ਕਿਹਾ,''ਲੋਕ ਯੂਰਪੀ ਮੁੱਲਾਂ, ਇਕ ਜੁੱਟਤਾ ਅਤੇ ਸਮਰਥਨ ਦੀ ਮੰਗ ਕਰਨ ਲਈ ਯੂਰਪ ਆ ਰਹੇ ਹਨ।'' ਸਵੈਸੇਵੀ, ਟਰਾਂਸਲੇਟਰਾਂ, ਪੁਲਸ ਅਤੇ ਸਿਹਤ ਅਧਿਕਾਰੀਆਂ ਸਮੇਤ 2,320 ਕਰਮਚਾਰੀ ਪ੍ਰਵਾਸੀਆਂ ਅਤੇ ਦੋ ਇਤਾਲਵੀ ਜਹਾਜ਼ਾਂ ਦਾ ਇੰਤਜ਼ਾਰ ਕਰ ਰਹੇ ਹਨ, ਜਿਨ੍ਹਾਂ ਨੇ ਪ੍ਰਵਾਸੀਆਂ ਦੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਆਪਣੇ ਜਹਾਜ਼ ਸਾਂਝੇ ਕੀਤੇ। ਸਪੈਨਿਸ਼ ਰੈੱਡ ਕ੍ਰਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਵੇਂ ਹੀ ਕਿਸ਼ਤੀਆਂ ਆਉਂਦੀਆਂ ਹਨ, ਉਨ੍ਹਾਂ 'ਚ ਸਵਾਰ ਸੱਤ ਗਰਭਵਤੀ ਔਰਤਾਂ ਨੂੰ ਤੁਰੰਤ ਚੈੱਕ-ਅਪ ਲਈ ਜ਼ਮੀਨ 'ਤੇ ਲਿਆਂਦਾ ਜਾਵੇਗਾ ਅਤੇ 123 ਨਾਬਾਲਗਾਂ ਸਮੇਤ ਕਿਸ਼ਤੀਆਂ 'ਤੇ ਸਵਾਰ ਹਰ ਕਿਸੇ ਵਿਅਕਤੀ ਦੇ ਮਨੋਵਿਗਿਆਨ 'ਤੇ ਧਿਆਨ ਦਿੱਤਾ ਜਾਵੇਗਾ। ਇਟਲੀ 'ਚ ਪ੍ਰਵਾਸੀ ਵਿਰੋਧੀ ਭਾਵਨਾਵਾਂ ਵਧੀਆਂ ਹਨ ਕਿਉਂਕਿ ਪਿਛਲੇ ਪੰਜ ਸਾਲਾਂ 'ਚ 600,000 ਤੋਂ ਵਧੇਰੇ ਲੋਕ ਉੱਥੇ ਪੁੱਜੇ ਹਨ, ਜੋ ਰਾਸ਼ਟਰਵਾਦੀ ਲੀਗ ਦੀ ਗਠਜੋੜ ਸਰਕਾਰ ਨੂੰ ਅੱਗੇ ਵਧਾਉਣ 'ਚ ਮਦਦ ਕਰਦੇ ਹਨ। ਸਪੇਨ 'ਚ ਇਹ ਗਿਣਤੀ ਬਹੁਤ ਘੱਟ ਹੈ ਪਰ ਇਸ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਜੈੱਟ ਏਅਰਵੇਜ਼ ਨੇ ਸ਼ੁਰੂ ਕੀਤੀ 'ਇਕ ਬੈਗ' ਨੀਤੀ

ਜੈੱਟ ਏਅਰਵੇਜ਼ ਨੇ ਸ਼ੁਰੂ ਕੀਤੀ 'ਇਕ ਬੈਗ' ਨੀਤੀ



ਨਵੀਂ ਦਿੱਲੀ-ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਨੇ ਘਰੇਲੂ ਰਸਤਿਆਂ 'ਤੇ 'ਇਕ ਬੈਗ' ਦੀ ਨੀਤੀ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਇਕਾਨਮੀ ਸ਼੍ਰੇਣੀ 'ਚ ਸਿਰਫ 1 ਅਤੇ ਪ੍ਰੀਮੀਅਰ ਸ਼੍ਰੇਣੀ 'ਚ 2 ਬੈਗ ਹੀ ਮੁਫਤ ਲਿਜਾਣ ਦੀ ਆਗਿਆ ਹੋਵੇਗੀ ਭਾਵੇਂ ਉਸਦਾ ਕੁਲ ਭਾਰ ਮੁਫਤ ਸਾਮਾਨ ਦੇ ਘੇਰੇ 'ਚ ਕਿਉਂ ਨਾ ਹੋਵੇ। ਏਅਰਵੇਜ਼ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਜਿਹਾ ਬੈਗੇਜ ਹੈਂਡਲਿੰਗ ਦਾ ਸਮਾਂ ਬਚਾਉਣ ਲਈ ਕੀਤਾ ਗਿਆ ਹੈ। ਏਅਰਲਾਈਨ ਲਈ 160 ਮੁਸਾਫਰਾਂ 'ਤੇ 320 ਬੈਗ ਦੇ ਮੁਕਾਬਲੇ 160 ਬੈਗ ਹੈਂਡਲ ਕਰਨਾ ਆਸਾਨ ਹੈ, ਭਾਵੇਂ ਹੀ ਦੋਵਾਂ ਹਾਲਾਤ 'ਚ ਕੁਲ ਭਾਰ ਬਰਾਬਰ ਹੋਵੇ।

ਏਅਰਲਾਈਨ ਦੀ ਵੈੱਬਸਾਈਟ ਅਨੁਸਾਰ 15 ਜੂਨ ਜਾਂ ਉਸ ਤੋਂ ਬਾਅਦ ਬੁੱਕ ਕਰਵਾਈਆਂ ਗਈਆਂ ਟਿਕਟਾਂ 'ਤੇ, ਜਿਨ੍ਹਾਂ ਦੀ ਯਾਤਰਾ ਦੀ ਤਰੀਕ 15 ਜੁਲਾਈ ਜਾਂ ਉਸ ਤੋਂ ਬਾਅਦ ਦੀ ਹੈ, ਇਕਾਨਮੀ ਸ਼੍ਰੇਣੀ 'ਚ ਪ੍ਰਤੀ ਯਾਤਰੀ ਮੁਫਤ ਇਕ ਬੈਗ ਦੀ ਆਗਿਆ ਹੋਵੇਗੀ, ਜਿਸ ਦਾ ਭਾਰ 15 ਕਿਲੋਗ੍ਰਾਮ ਤੋਂ ਜ਼ਿਆਦਾ ਨਾ ਹੋਵੇ। ਬੁਲਾਰੇ ਨੇ ਦੱਸਿਆ ਕਿ ਭਾਵੇਂ ਭਾਰ 15 ਕਿਲੋਗ੍ਰਾਮ ਤੋਂ ਘੱਟ ਹੋਵੇ ਪਰ ਜੇਕਰ ਬੈਗਾਂ ਦੀ ਗਿਣਤੀ ਇਕ ਤੋਂ ਜ਼ਿਆਦਾ ਹੁੰਦੀ ਹੈ ਤਾਂ ਹਰ ਵਾਧੂ ਬੈਗ ਲਈ ਚਾਰਜ ਦੇਣਾ ਪਵੇਗਾ ਜੋ ਪ੍ਰਤੀ ਬੈਗ ਕਰੀਬ 4000 ਰੁਪਏ ਹੈ। 

ਇਸ ਤਰ੍ਹਾਂ ਪ੍ਰੀਮੀਅਰ ਸ਼੍ਰੇਣੀ ਦੇ ਮੁਸਾਫਰਾਂ ਨੂੰ 2 ਬੈਗ ਮੁਫਤ ਲਿਜਾਣ ਦੀ ਆਗਿਆ ਹੋਵੇਗੀ, ਜਿਨ੍ਹਾਂ ਦਾ ਕੁਲ ਭਾਰ 30 ਕਿਲੋਗ੍ਰਾਮ ਤੱਕ ਹੋ ਸਕਦਾ ਹੈ। ਬੈਗ ਜਾਂ ਭਾਰ ਜ਼ਿਆਦਾ ਹੋਣ 'ਤੇ ਮੁਸਾਫਰਾਂ ਨੂੰ ਉਸ ਦਾ ਭਾਰੀ-ਭਰਕਮ ਚਾਰਜ ਦੇਣਾ ਪਵੇਗਾ। ਜੈੱਟ ਏਅਰਵੇਜ਼ ਅਜਿਹੀ ਪਹਿਲੀ ਜਹਾਜ਼ ਸੇਵਾ ਕੰਪਨੀ ਹੈ, ਜਿਸ ਨੇ ਦੇਸ਼ 'ਚ ਘਰੇਲੂ ਰਸਤਿਆਂ 'ਤੇ 'ਇਕ ਬੈਗ' ਨੀਤੀ ਸ਼ੁਰੂ ਕੀਤੀ ਹੈ। ਕੁਝ ਏਅਰਲਾਈਨਾਂ ਘਰੇਲੂ ਅਤੇ ਕੌਮਾਂਤਰੀ ਰਸਤਿਆਂ 'ਤੇ ਇਸ ਤਰ੍ਹਾਂ ਦੀਆਂ ਨੀਤੀਆਂ ਅਪਣਾਉਂਦੀਆਂ ਹਨ।

Jass Manak (Prada) Income,Lifestyle,NetWorth,Family,Car,Bike,House,Biogr...

...ਤੇ ਹੁਣ ਵਿੱਕੀ ਗੌਂਡਰ ਦੀ ਜ਼ਿੰਦਗੀ 'ਤੇ ਬਣੇਗੀ ਫਿਲਮ!

...ਤੇ ਹੁਣ ਵਿੱਕੀ ਗੌਂਡਰ ਦੀ ਜ਼ਿੰਦਗੀ 'ਤੇ ਬਣੇਗੀ ਫਿਲਮ!



ਚੰਡੀਗੜ੍ਹ : ਗੈਂਗਸਟਰ ਰੁਪਿੰਦਰ ਗਾਂਧੀ ਦੀ ਜੀਵਨੀ 'ਤੇ ਫਿਲਮ ਬਣਨ ਤੋਂ ਬਾਅਦ ਹੁਣ ਪਾਲੀਵੁੱਡ ਇੰਡਸਟਰੀ ਇਕ ਹੋਰ ਗੈਂਗਸਟਰ ਦੀ ਜੀਵਨੀ 'ਤੇ ਆਧਾਰਿਤ ਫਿਲਮ ਬਣਾਉਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 'ਰੁਪਿੰਦਰ ਗਾਂਧੀ' 'ਤੇ ਫਿਲਮ ਬਣਾ ਚੁੱਕੀ ਡਰੀਮ ਰਿਐਲਿਟੀ ਪ੍ਰੋਡਕਸ਼ਨ ਹੁਣ ਵਿੱਕੀ ਗੌਂਡਰ ਦੀ ਜੀਵਨੀ ਨੂੰ ਪਰਦੇ 'ਤੇ ਲਿਆ ਸਕਦੀ ਹੈ। 
ਸੂਤਰਾਂ ਮੁਤਾਬਕ 'ਰੁਪਿੰਦਰ ਗਾਂਧੀ-1 ਅਤੇ ਰੁਪਿੰਦਰ ਗਾਂਧੀ-2 ਤੋਂ ਇਲਾਵਾ 'ਡਾਕੂਆਂ ਦਾ ਮੁੰਡਾ' ਫਿਲਮ ਵਿਚ ਕਿਰਦਾਰ ਨਿਭਾਉਣ ਵਾਲਾ ਦੇਵ ਖਰੋੜ ਹੀ ਵਿੱਕੀ ਗੌਂਡਰ ਦੇ ਕਿਰਦਾਰ ਵਿਚ ਨਜ਼ਰ ਆ ਸਕਦਾ ਹੈ।

ਭਾਵੁਕ ਕਰ ਦੇਵੇਗਾ ਗੁਰਦਾਸ ਮਾਨ ਦੀ ਫਿਲਮ 'ਨਨਕਾਣਾ' ਦਾ ਟਰੇਲਰ

ਭਾਵੁਕ ਕਰ ਦੇਵੇਗਾ ਗੁਰਦਾਸ ਮਾਨ ਦੀ ਫਿਲਮ 'ਨਨਕਾਣਾ' ਦਾ ਟਰੇਲਰ 

ਜਲੰਧਰ — ਹਾਲ ਹੀ 'ਚ ਗੁਰਦਾਸ ਮਾਨ ਦੀ ਅਗਾਮੀ ਫਿਲਮ 'ਨਨਕਾਣਾ' ਦਾ ਪੋਸਟਰ ਰਿਲੀਜ਼ ਹੋਇਆ ਸੀ। ਪੋਸਟਰ ਰਿਲੀਜ਼ ਹੁੰਦਿਆਂ ਹੀ ਸੁਰਖੀਆਂ 'ਚ ਆ ਗਿਆ। ਹੁਣ ਇਸ ਫਿਲਮ ਦਾ ਟਰੇਲਰ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੇ ਫਿਲਮ ਨੂੰ ਲੈ ਕੇ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ।
ਸੈਵਨ ਕਲਰਸ ਮੋਸ਼ਨ ਪਿਕਚਰਸ ਨੇ 'ਨਨਕਾਣਾ' ਫਿਲਮ ਲਈ ਸ਼ਾਹ ਐਨ ਸ਼ਾਹ ਪਿਕਚਰਜ਼ ਨਾਲ ਹੱਥ ਮਿਲਾਇਆ ਹੈ, ਜਿਹੜੇ ਪਹਿਲਾਂ ਪਰਮਵੀਰ ਚੱਕਰ ਨਾਲ ਨਿਵਾਜੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਫਿਲਮ ਬਣਾ ਚੁੱਕੇ ਹਨ। 'ਨਨਕਾਣਾ' ਫਿਲਮ 'ਚ ਗੁਰਦਾਸ ਮਾਨ, ਕਵਿਤਾ ਕੌਸ਼ਿਕ ਤੇ ਟੀ. ਵੀ. ਸੀਰੀਅਲਜ਼ ਦੇ ਅਭਿਨੇਤਾ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।



ਫਿਲਮ 1947 ਦੀ ਵੰਡ ਨੂੰ ਦਰਸਾਉਂਦੀ ਹੈ। ਫਿਲਮ ਦਾ ਟਰੇਲਰ ਜ਼ਬਰਦਸਤ ਤੇ ਭਾਵੁਕ ਕਰਨ ਵਾਲਾ ਹੈ। 2.23 ਮਿੰਟ ਦੇ ਇਸ ਟਰੇਲਰ 'ਚ ਗੁਰਦਾਸ ਮਾਨ ਦੀ ਸ਼ਾਨਦਾਰ ਅਦਾਕਾਰੀ ਸਾਫ ਦਿਖਾਈ ਦੇ ਰਹੀ ਹੈ, ਜਿਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਫਿਲਮ ਦੇ ਨਾਂ 'ਨਨਕਾਣਾ : ਅਬਵ ਦਿ ਰਿਲੀਜਨ' ਤੋਂ ਹੀ ਸਪੱਸ਼ਟ ਹੈ, ਇਹ ਫਿਲਮ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਸੁਨੇਹਾ ਦੇਵੇਗੀ। ਫਿਲਮ ਨੂੰ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਦੇ ਨਾਲ ਸੁਮੀਤ ਸਿੰਘ ਨੇ ਕੋ-ਪ੍ਰੋਡਿਊਸ ਕੀਤਾ ਹੈ। ਦੁਨੀਆ ਭਰ 'ਚ ਇਹ ਫਿਲਮ 6 ਜੁਲਾਈ 2018 ਨੂੰ ਰਿਲੀਜ਼ ਹੋਵੇਗੀ।

ਈਦ ਮੌਕੇ ਪੰਜਾਬ ਸਰਕਾਰ ਵਲੋਂ ਮਾਲੇਰਕੋਟਲਾ ........

ਈਦ ਮੌਕੇ ਪੰਜਾਬ ਸਰਕਾਰ ਵਲੋਂ ਮਾਲੇਰਕੋਟਲਾ ਲਈ ਵੱਡਾ ਐਲਾਨ

ਮਾਲੇਰਕੋਟਲਾ :ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਈਦ-ਉਲ-ਫ਼ਿਤਰ ਦੇ ਪਵਿੱਤਰ ਤਿਉਹਾਰ ਮੌਕੇ ਈਦਗਾਹ ਮਾਲੇਰਕੋਟਲਾ ਵਿਖੇ ਪੰਜਾਬ ਸਰਕਾਰ ਵਲੋਂ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫ਼ਾ ਭੇਟ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵੱਲੋਂ ਈਦਗਾਹ ਦੇ ਆਲੇ-ਦੁਆਲੇ ਨੂੰ ਖਿੱਚ ਭਰਪੂਰ ਬਣਾਉਣ ਲਈ 15 ਕਰੋੜ ਰੁਪਏ ਦੀ ਲਾਗਤ ਨਾਲ ਕਾÎਇਆ ਕਲਪ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਅਗਲੇ ਡੇਢ ਸਾਲਾਂ ਦੇ ਅੰਦਰ ਈਦਗਾਹ ਦੇ ਨੇੜਲੇ ਖੇਤਰ ਦੀ ਦਿੱਖ ਨੂੰ ਖੂਬਸੂਰਤ ਬਣਾ ਦਿੱਤਾ ਜਾਵੇਗਾ ਅਤੇ ਮਾਲੇਰਕੋਟਲਾ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਦੇ ਮਕਸਦ ਨਾਲ 'ਸੈਲਾਨੀ ਕੇਂਦਰ' ਵਜੋਂ ਵਿਕਸਤ ਕੀਤਾ ਜਾਵੇਗਾ।



ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 590 ਕਰੋੜ ਦੀ ਲਾਗਤ ਨਾਲ ਸੂਬੇ ਦੀਆਂ 30 ਅਹਿਮ ਥਾਂਵਾਂ ਨੂੰ 'ਸੈਲਾਨੀ ਕੇਂਦਰ' ਵਜੋਂ ਵਿਕਸਤ ਕਰਨ ਦਾ ਪ੍ਰੋਜੈਕਟ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਈਦਗਾਹ ਦੇ ਆਲੇ-ਦੁਆਲੇ ਨੂੰ ਮੁਗਲੀਆ ਸਰਕਟ ਜਾਂ ਸੂਫ਼ੀ ਸਰਕਟ ਦੇ ਤਹਿਤ ਖੂਬਸੂਰਤ ਬਣਾਇਆ ਜਾਵੇਗਾ ਅਤੇ ਆਧੁਨਿਕ ਕਿਸਮ ਦੀਆਂ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਥਿਤ ਮੁਗਲ ਕਾਲ ਨਾਲ ਸਬੰਧਤ ਇਤਿਹਾਸਕ ਸੈਲਾਨੀ ਥਾਵਾਂ ਨੂੰ ਵਿਕਸਤ ਕਰਨ ਲਈ 'ਮੁਗਲ ਸਰਕਟ' ਅਧੀਨ ਵਿਸ਼ੇਸ਼ ਪ੍ਰੋਜੈਕਟ ਬਣਾਇਆ ਗਿਆ ਹੈ। ਜਦਕਿ ਇਸ ਤੋਂ ਬਾਅਦ 'ਮਹਾਰਾਜਾ ਸਰਕਟ' ਅਧੀਨ ਪੰਜਾਬ ਦੇ ਰਿਆਸਤੀ ਸ਼ਹਿਰਾਂ ਲਈ ਇਕ ਹੋਰ ਅਹਿਮ ਪ੍ਰੋਜੈਕਟ ਤਿਆਰ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਸਿੱਧੂ ਨੇ ਕਿਹਾ ਕਿ ਪਿਛਲੇ ਵਰ੍ਹੇ ਕਾਂਗਰਸ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਕ ਈਦਗਾਹ ਨੇੜਲੇ ਖੇਤਰ ਦੇ ਕਾਇਆ ਕਲਪ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਅਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲੇਰਕੋਟਲਾ ਸ਼ਹਿਰ ਲਈ 50 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ ਗਿਆ ਹੈ ਜਦਕਿ ਉਹ ਆਪਣੇ ਪਹਿਲਾਂ ਕੀਤੇ ਐਲਾਨ ਮੁਤਾਬਕ ਨਿੱਜੀ ਫ਼ੰਡ ਵਿੱਚੋਂ 50 ਲੱਖ ਰੁਪਏ ਦਾ ਚੈਕ ਲੈ ਕੇ ਆਏ ਹਨ। ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਦਿੰਦਿਆਂ ਸਿੱਧੂ ਨੇ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਸਰਕਾਰ ਵਿਚ ਮੁਸਲਿਮ ਭਾਈਚਾਰੇ ਦਾ ਪੂਰਾ ਮਾਣ-ਸਨਮਾਨ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਈਦ ਦਾ ਪਵਿੱਤਰ ਤਿਉਹਾਰ ਪ੍ਰੇਮ ਅਤੇ ਆਪਸੀ ਭਾਈਚਾਰੇ ਦਾ ਪੈਗਾਮ ਲੈ ਕੇ ਆਉਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲਵਰਤਨ ਨਾਲ ਰਹਿ ਕੇ ਲੋਕ ਸੇਵਾ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ।

ਇਸ ਮੌਕੇ ਸਿੱਧੂ ਨੇ ਰਜ਼ੀਆ ਸੁਲਤਾਨਾ ਨੂੰ 50 ਲੱਖ ਰੁਪਏ ਦਾ ਚੈਕ ਭੇਟ ਕੀਤਾ ਅਤੇ ਈਦਗਾਹ ਇੰਤਜਾਮੀਆ ਕਮੇਟੀ ਦੀ ਤਰਫੋਂ ਕੈਬਨਿਟ ਮੰਤਰੀ ਸਿੱਧੂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਡੀ. ਜੀ. ਪੀ ਮੁਹੰਮਦ ਮੁਸਤਫ਼ਾ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ. ਐਸ. ਪੀ  ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਸਿੰਘ ਬੱਤਰਾ, ਐਸ. ਡੀ. ਐਮ ਮਲੇਰਕੋਟਲਾ ਪ੍ਰੀਤੀ ਯਾਦਵ, ਪ੍ਰਧਾਨ ਈਦਗਾਹ ਕਮੇਟੀ ਮੁਹੰਮਦ ਨਾਸਰ, ਪ੍ਰਧਾਨ ਨਗਰ ਕੌਂਸਲ ਮੁਹੰਮਦ ਇਕਬਾਲ ਸਮੇਤ ਹੋਰ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਵੀ ਹਾਜ਼ਰ ਸਨ।

ਈਦ ਮੌਕੇ ਸਰਹੱਦ ‘ਤੇ ਨਹੀਂ ਵੰਡੀਆਂ ਗਈਆਂ ਮਿਠਾਈਆਂ

ਈਦ ਮੌਕੇ ਸਰਹੱਦ ‘ਤੇ ਨਹੀਂ ਵੰਡੀਆਂ ਗਈਆਂ ਮਿਠਾਈਆਂ



wagah border not celebrated eid: ਈਦ-ਉਲ-ਫਿਤਰ ਦੇ ਮੌਕੇ ‘ਤੇ ਇਸ ਵਾਰ ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨ ਰੇਂਜਰਜ਼ ਨਾਲ ਮਿਠਾਈਆਂ ਦਾ ਆਦਾਨ ਪ੍ਰਦਾਨ ਨਹੀਂ ਕੀਤਾ। ਪਾਕਿਸਤਾਨ ਵੱਲੋਂ ਸਰਹੱਦ ਪਾਰ ਤੋਂ ਕੀਤੀਆਂ ਜਾ ਰਹੀਆਂ ਨਾਪਾਕ ਹਰਕਤਾਂ ਦੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਪਾਕਿਸਤਾਨ ਵੱਲੋਂ ਲੱਗਾਤਾਰ ਬਾਰਡਰ ‘ਤੇ ਜੰਮੂ-ਕਸ਼ਮੀਰ ‘ਚ ਸੀਜਫਾਇਰ ਦਾ ਉਲੰਘਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਈਦ ਮੌਕੇ ਭਾਰਤੀ ਸੁਰੱਖਿਆ ਬਲਾਂ ਨੇ ਨਾ ਤਾਂ ਪਾਕਿਸਤਾਨੀ ਰੇਂਜਰਸ਼ ਕੋਲੋਂ ਮਠਿਆਈ ਲਈ ਅਤੇ ਨਾ ਹੀ ਦਿੱਤੀ।

wagah border not celebrated eid
ਦੱਸ ਦੇਈਏ ਕਿ ਰਮਜਾਨ ਦੇ ਮਹੀਨੇ ਵੀ ਪਾਕਿਸਤਾਨ ਦੇ ਵੱਲੋਂ ਸੀਜਫਾਇਰ ਦਾ ਲਗਾਤਾਰ ਉਲੰਘਣ ਕੀਤਾ ਗਿਆ। ਜਿਸ ਤਹਿਤ ਭਾਰਤ ਵਾਲੇ ਪਾਸੇ ‘ਤੇ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਗਈ। ਇਸ ਦੇ ਵਿਰੋਧ ਕਾਰਨ ਹੀ ਬਾਘਾ-ਅਟਾਰੀ ਬਾਰਡਰ ‘ਤੇ ਈਦ ਮੌਕੇ ਮਠਿਆਈਆਂ ਦਾ ਅਦਾਨ ਪ੍ਰਦਾਨ ਨਹੀਂ ਕੀਤਾ ਗਿਆ।
ਆਮ ਤੌਰ ‘ਤੇ ਈਦ ਮੌਕੇ ਬੀ ਐੱਸ ਐੱਫ ਅਤੇ ਪਾਕਿਸਤਾਨੀ ਰੇਂਜਰਸ ਮੁੱਖ ਅਫਸਰ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਅਤੇ ਮਠਿਆਈਆਂ ਦਾ ਆਦਾਨ ਪ੍ਰਦਾਨ ਕਰਦੇ ਹਨ। ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ।



wagah border not celebrated eidwagah border not celebrated eid
ਇਸ ਨੂੰ ਲੈ ਕੇ ਸਵੇਰੇ ਮਹੌਲ ਰਹੱਸਮਈ ਹੀ ਬਣਿਆ ਰਿਹਾ। ਪਹਿਲਾਂ ਦੱਸਿਆ ਗਿਆ ਕਿ ਬੀਐੱਸਐੱਫ ਪਾਕਿਸਤਾਨ ਰੇਂਜਰਸ ਵੱਲੋਂ ਸੁਨੇਹੇ ਦੀ ਉਡੀਕ ਕਰ ਰਹੀ ਹੈ। ਬਾਅਦ ‘ਚ ਪਤਾ ਲੱਗਿਆ ਕਿ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਸੀਜਫਾਇਰ ਦੀ ਉਲੰਘਣਾ ਕਾਰਨ ਬੀਐੱਸਐੱਫ ਨਾ ਪਾਕਿਸਤਾਨ ਦੇ ਰੇਂਜਰਸ ਨੂੰ ਮਠਿਆਈ ਦੇਵੇਗੀ ਅਤੇ ਨਾ ਹੀ ਮਠਿਆਈ ਲਵੇਗੀ। ਬੀਐੱਸਐੱਫ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਰੇਂਜਰਸ ਵੱਲੋਂ ਵੀ ਮਠਿਆਈਆਂ ਦੇ ਆਦਾਨ ਪ੍ਰਦਾਨ ਨੂੰ ਲੈ ਕੇ ਵੀ ਕੋਈ ਵੀ ਸੰਕੇਤ ਜਾਂ ਸੰਦੇਸ਼ ਨਹੀਂ ਆਇਆ।

wagah border not celebrated eidwagah border not celebrated eid

ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ‘ਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਇਰਿੰਗ ‘ਚ ਬੀਐੱਸਐੱਫ ਦੇ ਚਾਰ ਜਵਾਨ ਮਾਰੇ ਜਾਣ ਕਾਰਨ ਰੋਸ਼ ਹੈ। ਇਸ ਹੀ ਕਾਰਨ ਬੀਐੱਸਐੱਫ ਵੱਲੋਂ ਮਠਿਆਈਆਂ ਦਾ ਆਦਾਨ ਪ੍ਰਦਾਨ ਨਹੀਂ ਕੀਤਾ ਗਿਆ। ਇਹ ਗੱਲ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਪ੍ਰੰਪਰਾ ਨਹੀਂ ਕੀਤੀ ਗਈ। ਜਿਸ ਦੌਰਾਨ ਮਠਿਆਈਆਂ ਦਾ ਆਦਾਨ ਪ੍ਰਦਾਨ ਨਹੀਂ ਕੀਤਾ ਗਿਆ। ਪਿਛਲੇ ਸਾਲ 14 ਅਤੇ 15 ਅਹਸਤ ਨੂੰ ਵੀ ਬੀਐੱਸਐੱਫ ਅਤੇ ਪਾਕਿਸਤਾਨ ਰੇਂਜਰਸ ਵਿਚਕਾਰ ਮਠਿਆਈਆਂ ਦਾ ਆਦਾਨ ਪ੍ਰਦਾਨ ਨਹੀਂ ਕੀਤਾ ਗਿਆ ਸੀ।

Friday, June 15, 2018

ਜੈਪੂਰ : 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇ

ਜੈਪੂਰ : 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇ 2,000 ਆਧਾਰ ਕਾਰਡ


ਜੈਪੁਰ — ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ਦੇ ਜਾਲੂਪੁਰਾ ਥਾਣਾ ਇਲਾਕੇ 'ਚ ਵੀਰਵਾਰ ਨੂੰ ਕਬਾੜੀ ਦੀ ਇਕ ਦੁਕਾਨ ਤੋਂ ਲਗਭਗ 2,000 ਆਧਾਰ ਕਾਰਡ ਬਰਾਮਦ ਕੀਤੇ ਗਏ ਹਨ।



ਪੁਲਸ ਮੁਤਾਬਕ ਕਿਸੇ ਵਿਅਕਤੀ ਨੇ ਕਬਾੜੀਏ ਨੂੰ ਪੁਰਾਣੇ ਅਖਬਾਰ ਵੇਚੇ ਸਨ ਅਤੇ ਅਖਬਾਰਾਂ ਦੇ ਢੇਰ ਵਿਚ ਇਕ ਬੋਰੇ 'ਚੋਂ ਲਗਭਗ 2,000 ਆਧਾਰ ਕਰਾਡ ਮਿਲੇ ਹਨ। ਅਧਾਰ ਕਾਰਡ ਪੋਸਟ ਦੇ ਜ਼ਰੀਏ ਵੰਡਣ ਵਾਲੇ ਪਾਰਸਲ ਵਰਗੇ ਲੱਗ ਰਹੇ ਹਨ। ਆਧਾਰ ਕਾਰਡਾਂ ਨੂੰ ਸਥਾਨਕ ਖੇਤਰ ਵਿਚ ਵੰਡਿਆ ਜਾਣਾ ਸੀ। ਹਾਲਾਂਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਧਾਰ ਕਾਰਡ ਦਾ ਬੋਰਾ ਪੋਸਟ ਆਫਿਸ ਤੋਂ ਕਬਾੜੀ ਦੇ ਕੋਲ ਕਿਵੇਂ ਪਹੁੰਚਿਆ।
ਦੂਜੇ ਪਾਸੇ ਕਬਾੜੀਏ ਦਾ ਕੰਮ ਕਰਨ ਵਾਲੇ ਇਮਰਾਨ ਨੇ ਦੱਸਿਆ ਕਿ ਉਸਨੇ ਜਦੋਂ ਦੁਕਾਨ 'ਤੇ ਅਖਬਾਰਾਂ ਦਾ ਬੋਰਾ ਖੋਲ੍ਹਿਆ ਤਾਂ ਆਧਾਰ ਕਾਰਡ ਦੇਖ ਕੇ ਹੈਰਾਨ ਰਹਿ ਗਿਆ। ਉਸਨੇ ਪੁਲਸ ਨੂੰ ਸੂਚਨਾ ਦਿੱਤੀ। ਇਮਰਾਨ ਨੇ ਦੱਸਿਆ ਕਿ ਉਸਨੇ ਉਸ ਬੋਰੇ 'ਚ ਭਰੀ ਅਖਬਾਰ 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੀ ਸੀ।

ਫਿਲਮਾਂ ਦੇਖ ਕੇ ਬਣਾਇਆ ਪਲਾਨ

ਫਿਲਮਾਂ ਦੇਖ ਕੇ ਬਣਾਇਆ ਪਲਾਨ, ਭੈਣ ਦੇ ਵਿਆਹ ਲਈ ਰਚਿਆ ਲੁੱਟ ਦਾ ਡਰਾਮਾ


ਭੈਣ ਦੇ ਵਿਆਹ ਲਈ ਪੈਸੇ ਨਾ ਹੋਣ 'ਤੇ ਇਕ ਭਰਾ ਨੇ ਫਿਲਮਾਂ ਦੇਖ ਕੇ ਲੁੱਟ ਦੀ ਯੋਜਨਾ ਬਣਾ ਲਈ ਅਤੇ ਵੀਰਵਾਰ ਨੂੰ ਗੰਨ ਪੁਆਇੰਟ 'ਤੇ 45 ਹਜ਼ਾਰ ਕੈਸ਼ ਤੇ ਮੋਬਾਇਲ ਫੋਨ ਲੁੱਟ ਕੇ ਲਿਜਾਣ ਦਾ ਡਰਾਮਾ ਰਚ ਦਿੱਤਾ ਪਰ ਥਾਣਾ ਦੁੱਗਰੀ ਦੀ ਪੁਲਸ ਨੇ ਕੁੱਝ ਮਿੰਟਾਂ 'ਚ ਹੀ ਕੇਸ ਨੂੰ ਸੁਲਝਾਉਂਦੇ ਹੋਏ ਦੋਸ਼ੀ ਖਿਲਾਫ ਧਾਰਾ 182, 406, 420 ਆਈ. ਪੀ. ਸੀ. ਤਹਿਤ ਪਰਚਾ ਦਰਜ ਕਰ ਕੇ ਨਕਦੀ ਅਤੇ ਮੋਬਾਇਲ ਬਰਾਮਦ ਕਰ ਲਿਆ ਹੈ। ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ. ਸੰਦੀਪ ਸ਼ਰਮਾ ਅਤੇ ਏ. ਸੀ. ਪੀ. ਰਮਨਦੀਪ ਸਿੰਘ ਭੁੱਲਰ ਨੇ ਪੱਤਰਕਾਰ ਸਮਾਗਮ ਦੌਰਾਨ ਦਿੱਤੀ।



ਉਨ੍ਹਾਂ ਦੱਸਿਆ ਕਿ ਪੁਲਸ ਕੰਟਰੋਲ ਰੂਮ 'ਤੇ ਵੀਰਵਾਰ ਨੂੰ ਦੁਪਹਿਰ 2 ਵਜੇ ਵਿਸ਼ਾਲ ਨਗਰ ਦੇ ਰਹਿਣ ਵਾਲੇ ਰੋਬਿਨ ਗੁਲਾਟੀ ਨੇ ਫੋਨ ਕਰ ਕੇ ਦੱਸਿਆ ਕਿ ਉਸ ਦਾ ਸੋਲਰ ਸਿਸਟਮ ਲਾਉਣ ਦਾ ਕੰਮ ਹੈ। ਉਸ ਦਾ ਵਰਕਰ ਜਤਿੰਦਰਪਾਲ ਸਿੰਘ ਉਮਰ 31 ਸਾਲ ਨਿਵਾਸੀ ਵਿਸ਼ਾਲ ਨਗਰ, ਫੁੱਲਾਂਵਾਲ ਚੌਕ ਕੋਲ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਤੋਂ 45 ਹਜ਼ਾਰ ਪੈਸੇ ਕਢਵਾਉਣ ਗਿਆ ਸੀ, ਜਦੋਂ ਉਹ ਐਕਟਿਵਾ 'ਤੇ ਵਾਪਸ ਆ ਰਿਹਾ ਸੀ ਤਾਂ ਪਾਸੀ ਨਗਰ ਕੋਲ ਬਾਈਕ ਸਵਾਰ ਦੋ ਲੁਟੇਰੇ ਗੰਨ ਪੁਆਇੰਟ 'ਤੇ ਉਕਤ ਰਾਸ਼ੀ ਲੁੱਟ ਕੇ ਫਰਾਰ ਹੋ ਗਏ। ਜਾਂਚ ਸ਼ੁਰੂ ਕਰਨ 'ਤੇ ਜਦੋਂ ਜਤਿੰਦਰਪਾਲ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਪਾਸੀ ਨਗਰ ਵੱਲੋਂ ਜਾ ਰਿਹਾ ਸੀ, ਜਦੋਂਕਿ ਕੈਮਰਿਆਂ ਦੀ ਫੁਟੇਜ 'ਚ ਸੱਚ ਸਾਹਮਣੇ ਆ ਗਿਆ ਕਿ ਉਹ ਦੂਜੇ ਪਾਸਿਓਂ ਘਟਨਾ ਵਾਲੀ ਜਗ੍ਹਾ 'ਤੇ ਪੁੱਜਾ ਹੈ। ਸਖ਼ਤੀ ਕਰਨ 'ਤੇ ਉਸ ਨੇ ਦੱਸਿਆ ਕਿ ਉਹ ਦੋ ਸਾਲਾਂ ਤੋਂ ਨੌਕਰੀ ਕਰ ਰਿਹਾ ਹੈ। ਆਉਂਦੀ 26 ਜੂਨ ਨੂੰ ਉਸ ਦੀ ਭੈਣ ਦਾ ਵਿਆਹ ਹੈ। ਘਰ ਵਿਚ ਪੈਸੇ ਨਾ ਹੋਣ ਕਾਰਨ ਉਸ ਨੇ ਲੁੱਟ ਦਾ ਡਰਾਮਾ ਰਚਿਆ ਸੀ। ਪੁਲਸ ਨੇ ਉਸੇ ਦੀ ਨਿਸ਼ਾਨਦੇਹੀ 'ਤੇ ਹੋਟਲ ਦੀ ਬੈਕ ਸਾਈਡ ਵਿਚ ਖਾਲੀ ਪਲਾਟ 'ਚ ਦਬਾ ਕੇ ਰੱਖੇ ਪੈਸੇ ਅਤੇ ਮੋਬਾਇਲ ਫੋਨ ਬਰਾਮਦ ਕਰ ਲਿਆ।

2 ਸਾਲ ਪਹਿਲਾਂ ਕਰਵਾਈ ਲਵ ਮੈਰਿਜ, ਪਰਿਵਾਰ ਨੇ ਕੀਤਾ ਬੇਦਖਲ

ਦੋਸ਼ੀ ਪਹਿਲਾਂ ਕੇ. ਐੱਫ. ਸੀ. ਵਿਚ ਨੌਕਰੀ ਕਰਦਾ ਸੀ ਅਤੇ ਉੱਥੇ ਹੀ ਕੰਮ ਕਰਨ ਵਾਲੀ ਲੜਕੀ ਨਾਲ 2 ਸਾਲ ਪਹਿਲਾਂ ਵਿਆਹ ਕਰਵਾ ਲਿਆ। ਇਸ ਗੱਲ ਦਾ ਪਤਾ ਲੱਗਣ 'ਤੇ ਪਿੰਡ ਗਾਲਿਬ, ਜਗਰਾਓਂ 'ਚ ਕਰਿਆਨਾ ਦੀ ਦੁਕਾਨ ਚਲਾਉਣ ਵਾਲੇ ਪਿਤਾ ਨੇ ਉਸ ਨੂੰ ਬੇਦਖਲ ਕਰ ਦਿੱਤਾ ਸੀ ਪਰ ਭੈਣ ਦੇ ਵਿਆਹ ਕਾਰਨ ਉਨ੍ਹਾਂ ਦੀ ਮੁੜ ਬੋਲਚਾਲ ਸ਼ੁਰੂ ਹੋਈ ਸੀ।

ਫੇਸਬੁੱਕ 'ਤੇ ਪੋਸਟ ਪਾ ਕੇ ਬੁਰੀ

ਫੇਸਬੁੱਕ 'ਤੇ ਪੋਸਟ ਪਾ ਕੇ ਬੁਰੀ ਫਸੀ ਹਰਸਿਮਰਤ ਬਾਦਲ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਫੇਸਬੁੱਕ 'ਤੇ ਪਾਈ ਇਕ ਪੋਸਟ ਤੋਂ ਬਾਅਦ ਉਨ੍ਹਾਂ ਦੀ ਕਿਰਕਰੀ ਹੋ ਰਹੀ ਹੈ। ਦਰਅਸਲ ਹਰਸਿਮਰਤ ਬਾਦਲ ਨੇ ਕਾਂਗਰਸੀ ਆਗੂਆਂ ਦੇ ਅਕਾਲੀ ਦਲ 'ਚ ਸ਼ਾਮਿਲ ਹੋਣ ਤੋਂ ਬਿਨਾਂ ਹੀ ਇਕ ਪੋਸਟ ਪਾ ਕੇ ਵਧਾਈ ਦੇ ਦਿੱਤੀ। ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਇਸ ਪੋਸਟ 'ਚ ਲਿਖਿਆ ਕਿ ਅੱਜ ਬਠਿੰਡਾ ਵਿਖੇ ਸੁੱਚਾ ਸਿੰਘ ਨਗਰ ਦੇ ਵਾਰਡ ਨੰਬਰ-2 ਤੋਂ ਕਾਂਗਰਸ ਪ੍ਰਧਾਨ ਗੁਰਪ੍ਰੀਤ ਸਿੰਘ ਚੰਦ ਭਾਨ (ਭੋਲਾ), ਮੁਲਕ ਰਾਜ ਸਿੰਘ ਬਿੱਲਾ ਤੇ ਗੁਰਵਿੰਦਰ ਸਿੰਘ ਅਕਾਲੀ ਦਲ 'ਚ ਸ਼ਾਮਲ ਹੋਏ ਹਨ। ਮੈਂ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ। ਜਦੋਂ ਇਸ ਬਾਰੇ ਕਾਂਗਰਸੀ ਆਗੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਅਕਾਲੀ ਦਲ 'ਚ ਸ਼ਾਮਿਲ ਹੋਣ ਸਬੰਧੀ ਪਾਈ ਪੋਸਟ ਨੂੰ ਝੂਠਾ ਕਰਾਰ ਦਿੱਤਾ।



ਦੱਸ ਦੇਈਏ ਕਿ ਕੁਝ ਕਾਂਗਰਸੀ ਆਗੂ ਕਿਸੇ ਥਾਂ 'ਤੇ ਇਕੱਠੇ ਹੋਏ ਸਨ ਅਤੇ ਉਥੇ ਹੀ ਹਰਸਿਮਰਤ ਬਾਦਲ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦਿੱਤੇ ਗਏ, ਜਿਸਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਹਰਸਿਮਰਤ ਬਾਦਲ ਨੇ ਕਾਂਗਰਸੀਆਂ ਨੂੰ ਅਕਾਲੀ ਦਲ 'ਚ ਬਣਦਾ ਸਨਮਾਨ ਦਿੱਤੇ ਜਾਣ ਦੀ ਗੱਲ ਆਖੀ ਸੀ ਪਰ ਪੋਸਟ ਤੋਂ ਬਾਅਦ ਇਸ ਮਸਲੇ ਨੇ ਹਰਸਿਮਰਤ ਬਾਦਲ ਨੂੰ ਹੀ ਝੂਠਾ ਸਾਬਤ ਕਰ ਦਿੱਤਾ ਹੈ।

ਭਾਰਤ ਉਨ੍ਹਾਂ 90 ਦੇਸ਼ਾਂ 'ਚ ਹੈ ਸ਼ਾਮਲ, ਜਿੱਥੇ

ਭਾਰਤ ਉਨ੍ਹਾਂ 90 ਦੇਸ਼ਾਂ 'ਚ ਹੈ ਸ਼ਾਮਲ, ਜਿੱਥੇ ਬੱਚਾ ਪੈਦਾ ਹੋਣ 'ਤੇ ਪਿਤਾ ਨੂੰ ਨਹੀਂ ਮਿਲਦੀ ਛੁੱਟੀ


ਯੂਨੀਸੇਫ ਨੇ ਕਿਹਾ ਹੈ ਕਿ ਭਾਰਤ ਦੁਨੀਆ ਦੇ ਉਨ੍ਹਾਂ ਲੱਗਭਗ 90 ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੇ ਪੈਟਰਨਿਟੀ ਛੁੱਟੀ ਲਈ ਕੋਈ ਰਾਸ਼ਟਰੀ ਨੀਤੀ ਨਹੀਂ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ ਹੈ ਕਿ ਇਕ ਸਾਲ ਤੋਂ ਘੱਟ ਉਮਰ ਦੇ ਲੱਗਭਗ 2 ਤਿਹਾਈ ਬੱਚੇ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਨਾਲ ਇਕ ਵੀ ਦਿਨ ਰਹਿਣ ਦੀ ਕਾਨੂੰਨੀ ਰੂਪ ਤੋਂ ਛੁੱਟੀ ਨਹੀਂ ਮਿਲਦੀ ਹੈ। ਭਾਰਤ ਅਤੇ ਨਾਈਜ਼ੀਰੀਆ ਵਿਚ ਬੱਚਿਆਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਪਰ ਇਨ੍ਹਾਂ ਦੋਵਾਂ ਦੇਸ਼ਾਂ ਨੇ ਇਸ ਤਰ੍ਹਾਂ ਦੀ ਕੋਈ ਰਾਸ਼ਟਰੀ ਨੀਤੀ ਨਹੀਂ ਬਣਾਈ ਹੈ ਕਿ ਨਵੇਂ ਪਿਤਾ ਬਣੇ ਲੋਕਾਂ ਨੂੰ ਆਪਣੇ ਨਵਜੰਮੇ ਬੱਚਿਆਂ ਨਾਲ ਰਹਿਣ ਦਾ ਮੌਕਾ ਮਿਲ ਸਕੇ। ਹਾਲਾਂਕਿ ਇਸ ਨੇ ਕਿਹਾ ਹੈ ਕਿ ਪੂਰੀ ਦੁਨੀਆ ਵਿਚ ਪਰਿਵਾਰਕ ਮੁਖੀ ਨੀਤੀਆਂ ਬਣਾਉਣ ਦਾ ਰੁਝਾਨ ਵਧਿਆ ਹੈ।



ਉਦਾਹਰਣ ਲਈ ਭਾਰਤ ਸਰਕਾਰ ਅਗਲੇ ਸੰਸਦ ਸੈਸ਼ਨ ਦੌਰਾਨ ਪੈਟਰਨਿਟੀ ਲਾਭ ਬਿੱਲ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਬੱਚੇ ਦੇ ਪਿਤਾ ਨੂੰ 3 ਮਹੀਨੇ ਦੀ ਪੈਟਰਨਿਟੀ ਛੁੱਟੀ ਮਿਲ ਸਕੇਗੀ। ਯੂਨੀਸੇਫ ਨੇ ਕਿਹਾ ਹੈ ਕਿ ਇਸ ਸਿਲਸਿਲੇ ਵਿਚ ਅਜੇ ਕਾਫੀ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਸਮੇਤ ਦੁਨੀਆ ਦੇ 8 ਅਜਿਹੇ ਦੇਸ਼ ਹਨ, ਜਿੱਥੇ ਮੈਟਰਨਿਟੀ ਛੁਟੀ ਜਾਂ ਪੈਟਰਨਿਟੀ ਛੁਟੀ ਲਈ ਕੋਈ ਰਾਸ਼ਟਰੀ ਨੀਤੀ ਨਹੀਂ ਹੈ। ਉਥੇ ਬੱਚਿਆਂ ਦੀ ਜ਼ਿਆਦਾ ਆਬਾਦੀ ਵਾਲੇ ਬ੍ਰਾਜ਼ੀਲ ਅਤੇ ਕਾਂਗੋ ਵਰਗੇ ਦੇਸ਼ਾਂ ਵਿਚ ਪੈਟਰਨਿਟੀ ਛੁੱਟੀ ਲਈ ਕਾਨੂੰਨ ਤਾਂ ਹੈ ਪਰ ਛੁੱਟੀਆਂ ਘੱਟ ਸਮੇਂ ਲਈ ਹੀ ਮਿਲਦੀਆਂ ਹਨ।

ਕੋਈ ਧਮਕੀ ਨਹੀਂ ਮਿਲੀ ਤੇ ਨਾ ਹੀ ਵਾਧੂ ਸੁਰੱਖਿਆ ਮੰਗੀ : ਰੰਧਾਵਾ

ਕੋਈ ਧਮਕੀ ਨਹੀਂ ਮਿਲੀ ਤੇ ਨਾ ਹੀ ਵਾਧੂ ਸੁਰੱਖਿਆ ਮੰਗੀ : ਰੰਧਾਵਾ

ਚੰਡੀਗੜ੍ਹ - ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਿਛਲੇ ਦਿਨਾਂ 'ਚ ਉਨ੍ਹਾਂ ਦੇ ਮੀਡੀਆ 'ਚ ਆਏ ਬਿਆਨਾਂ ਦੇ ਉਲਟ ਅੱਜ ਕਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਖਾਲਿਸਤਾਨੀ ਜਾਂ ਗੈਂਗਸਟਰ ਵੱਲੋਂ ਕੋਈ ਧਮਕੀ ਨਹੀਂ ਮਿਲੀ ਤੇ ਨਾ ਹੀ ਉਨ੍ਹਾਂ ਨੂੰ ਵਾਧੂ ਸੁਰੱਖਿਆ ਦੀ ਕੋਈ ਲੋੜ ਹੈ। ਜ਼ਿਕਰਯੋਗ ਹੈ ਕਿ ਰੰਧਾਵਾ ਦੇ ਮੀਡੀਆ 'ਚ ਛਪੇ ਬਿਆਨਾਂ 'ਤੇ ਬੀਤੇ ਦਿਨੀਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਰੰਧਾਵਾ ਨੂੰ ਹੋਰ ਸੁਰੱਖਿਆ ਮੰਗਣ ਤੋਂ ਪਹਿਲਾਂ ਆਪਣੀ ਕਾਰਜਸ਼ੈਲੀ 'ਤੇ ਝਾਤ ਮਾਰਨੀ ਚਾਹੀਦੀ ਹੈ। ਰੰਧਾਵਾ ਨੇ ਅੱਜ ਪੰਜਾਬ ਸਕੱਤਰੇਤ 'ਚ ਆਪਣੇ ਦਫ਼ਤਰ 'ਚ ਕੁੱਝ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਧਮਕੀ ਨਹੀਂ ਦਿੱਤੀ, ਸਗੋਂ ਸੋਸ਼ਲ ਮੀਡੀਆ ਵਿਚ ਹੀ ਅਜਿਹੀਆਂ ਗੱਲਾਂ ਆਈਆਂ ਪਰ ਉਹ ਸੋਸ਼ਲ ਮੀਡੀਆ 'ਤੇ ਵਿਸ਼ਵਾਸ ਨਹੀਂ ਕਰਦੇ।




 ਉਨ੍ਹਾਂ ਕਿਹਾ ਕਿ ਜਦੋਂ ਕੋਈ ਉਨ੍ਹਾਂ ਨੂੰ ਸਿੱਧੀ ਧਮਕੀ ਦੇਵੇਗਾ ਤਾਂ ਦੇਖਾਂਗੇ। ਰੰਧਾਵਾ ਨੇ ਇਹ ਵੀ ਕਿਹਾ ਕਿ ਉਹ ਧਮਕੀਆਂ ਤੋਂ ਡਰਨ ਵਾਲੇ ਵੀ ਨਹੀਂ। ਹੋਰ ਸੁਰੱਖਿਆ ਮੰਗੇ ਜਾਣ ਬਾਰੇ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਡੀ. ਜੀ. ਪੀ. ਨੂੰ ਜੇਲਾਂ ਵਿਚ ਗੈਂਗਸਟਰਾਂ ਦੇ ਖਤਰੇ ਦੇ ਮੱਦੇਨਜ਼ਰ ਆਮ ਕੈਦੀਆਂ ਦੀ ਸੁਰੱਖਿਆ ਲਈ ਹੋਰ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਸੀ। ਮਜੀਠੀਆ 'ਤੇ ਪਲਟਵਾਰ ਕਰਦਿਆਂ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਨੇ ਹੀ ਗੈਂਗਸਟਰ ਪਾਲੇ ਸਨ, ਜਿਨ੍ਹਾਂ ਵਿਚੋਂ ਕਾਫ਼ੀ ਇਸ ਸਮੇਂ ਜੇਲਾਂ ਵਿਚ ਬੰਦ ਹਨ। ਸੁਖਪਾਲ ਸਿੰਘ ਖਹਿਰਾ ਅਤੇ ਬੈਂਸ ਭਰਾਵਾਂ ਵੱਲੋਂ ਅੱਜ ਕੁੱਝ ਹੋਰ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਸਪੀਕਰ ਨੂੰ ਦਿੱਤੇ ਗਏ ਮੰਗ ਪੱਤਰ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਬੈਂਸ ਨੂੰ ਕੋਈ ਸ਼ਿਕਾਇਤ ਸੀ ਤਾਂ ਪਹਿਲਾਂ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਸੀ, ਕਾਰਵਾਈ ਨਾ ਹੁੰਦੀ ਤਾਂ ਸਾਨੂੰ ਦੱਸਦੇ ਪਰ ਉਸ ਨੇ ਸਮਰਥਕਾਂ ਸਮੇਤ ਜਬਰੀ ਮਿਲਕ ਪਲਾਂਟ ਦੇ ਦਫ਼ਤਰ 'ਚ ਦਾਖਲ ਹੋ ਕੇ ਗਲਤ ਕੰਮ ਕੀਤਾ ਹੈ।

ਡਿਜਿਟਲ ਗੋਲਕ ਆ ਗਈ ਦੇਖੋ ਇਹ ਕਿਦਾਂ ਕੰਮ ਕਰਦੀ ਹੈ

ਡਿਜਿਟਲ ਗੋਲਕ ਆ ਗਈ ਦੇਖੋ ਇਹ ਕਿਦਾਂ ਕੰਮ ਕਰਦੀ ਹੈ



ਨਵੀਂ ਦਿੱਲੀ ਡਿਜੀਟਲ ਟ੍ਰਾਂਜੈਕਸ਼ਨਾਂ ਨੂੰ ਉਤਸ਼ਾਹਿਤ ਕਰਨ ਲਈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਕਦਮੀ ਕੀਤੀ ਹੈ. ਡਿਜੀਟਲ ਦਾਨ ਕੇਂਦਰ ਗੁਰਦੁਆਰਾ ਬੰਗਲਾ ਸਾਹਿਬ ਵਿਚ ਸ਼ੁਰੂ ਕੀਤਾ ਗਿਆ ਹੈ. ਇਸ ਸੇਵਾ ਦਾ ਨਾਮ 'ਡਿਜੀਟਲ ਗੋਲ' ਕਮੇਟੀ ਦੁਆਰਾ ਨਾਮ ਕੀਤਾ ਗਿਆ ਹੈ. ਇਸ ਸੈਂਟਰ ਵਿਚ ਏਟੀਐਮ ਵਰਗੀ ਕੋਈ ਵੀ ਵਿਅਕਤੀ ਡਿਜੀਟਲ ਰੂਪ ਵਿਚ ਦਾਨ ਤੋਂ 100 ਰੁਪਏ ਤੋਂ ਵੱਧ ਦਾਨ ਕਰ ਸਕਦਾ ਹੈ.



ਕਮੇਟੀ ਨੇ ਦਾਨੀਆਂ ਲਈ ਸਹੂਲਤ ਵੀ ਪ੍ਰਦਾਨ ਕੀਤੀ ਹੈ. ਜੇ ਦਾਨੀ ਡਿਜੀਟਲ ਖੇਤਰ ਵਿਚ ਇਕ ਬੈਂਕ ਖਾਤਾ ਨਹੀਂ ਜੋੜਨਾ ਚਾਹੁੰਦਾ, ਤਾਂ ਇਕ ਲਿੰਕ ਡਿਜੀਟਲ ਸ਼ੂਟਿੰਗ ਮਸ਼ੀਨ ਵਿਚ ਮੋਬਾਈਲ ਨੰਬਰ ਦਾਖਲ ਕਰਨ ਤੋਂ ਬਾਅਦ ਹੀ ਉਪਲਬਧ ਹੋਵੇਗਾ. ਇਸ ਲਿੰਕ ਤੋਂ, ਸਹੂਲਤ ਦੇ ਅਨੁਸਾਰ ਦਾਨੀ 4 ਘੰਟੇ ਦੇ ਅੰਦਰ ਭੁਗਤਾਨ ਕਰ ਸਕਦਾ ਹੈ ਕਮੇਟੀ ਦੇ ਖਾਤੇ ਵਿੱਚ ਰਕਮ ਦੀ ਟ੍ਰਾਂਸਫਰ ਕਰਨ ਤੋਂ ਬਾਅਦ, ਕਰ ਦਾਤਾ ਦੀ ਟੈਕਸ ਦਾਨ ਕਰਤਾ ਦੀ ਈਮੇਲ ਤੇ ਪ੍ਰਾਪਤ ਕੀਤੀ ਜਾਵੇਗੀ ਅਤੇ ਮੋਬਾਈਲ 'ਤੇ ਸੰਦੇਸ਼ ਵੀ ਆਵੇਗਾ.



ਡਿਜੀਟਲ ਗੋਲ ਦਾ ਉਦਘਾਟਨ ਕਰਨ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਕਮੇਟੀ ਦਾ ਯਤਨ ਡਿਜੀਟਲ ਇੰਡੀਆ ਦੇ ਨਾਲ ਕਦਮ ਚੁੱਕਣਾ ਹੈ. ਜੀਕੇ ਨੇ ਕਿਹਾ ਕਿ ਅੱਜਕਲ੍ਹ ਪਲਾਸਟਿਕ ਦੇ ਪੈਸੇ ਦਾ ਇੱਕ ਸਮਾਂ ਹੈ. ਬਹੁਤੇ ਲੋਕ ਕੈਸ਼ ਤੋਂ ਬਚਦੇ ਹਨ, ਇਸ ਲਈ ਇਹ ਕਦਮ ਚੁੱਕਿਆ ਗਿਆ ਹੈ. ਜੀ.ਕੇ ਨੇ ਇਹ ਵੀ ਐਲਾਨ ਕੀਤਾ ਕਿ ਅਜਿਹੇ ਹੋਰ ਗੁਰਦੁਆਰਿਆਂ ਵਿਚ ਅਜਿਹੇ ਸੈਂਟਰ ਸਥਾਪਿਤ ਕੀਤੇ ਜਾਣਗੇ.

ਇਹ ਪੰਜਾਬੀ ਨੌਜਵਾਨ ਪੂਰੀ ਦੁਨੀਆ ਚ ਸਭ ਤੋ ਲੰਬਾ ਪੁਲਿਸ ਵਾਲਾ, ਦੇਖੋ ਇਸਦੇ ਬਾਰੇ ਰੌਚਕ ਗੱਲਾਂ

ਇਹ ਪੰਜਾਬੀ ਨੌਜਵਾਨ ਪੂਰੀ ਦੁਨੀਆ ਚ ਸਭ ਤੋ ਲੰਬਾ ਪੁਲਿਸ ਵਾਲਾ, ਦੇਖੋ ਇਸਦੇ ਬਾਰੇ ਰੌਚਕ ਗੱਲਾਂ


7 ਫੁੱਟ 6 ਇੰਚ ਦੇ ਜਗਦੀਪ ਸਿੰਘ ਨਾ ਸਿਰਫ ਭਾਰਤ ਸਗੋਂ ਦੁਨੀਆ ਦੇ ਸਭ ਤੋਂ ਲੰਬਾ ਪੁਲਿਸਵਾਲਾ ਹੈ । ਅੰਮ੍ਰਿਤਸਰ ਵਿੱਚ ਪੈਦਾ ਹੋਏ ਜਗਦੀਪ ਪਿਛਲੇ 18 ਸਾਲਾਂ ਤੋਂ ਪੰਜਾਬ ਪੁਲਿਸ ਵਿੱਚ ਕੰਮ ਕਰ ਰਿਹਾ ਹੈ ਅਤੇ ਕਿਸੇ ਅਦਾਕਾਰ ਤੋਂ ਘੱਟ ਨਹੀਂ ਹੈ । 19 ਨੰਬਰ ਦੇ ਬੂਟ ਪਹਿਨਣ ਵਾਲੇ ਜਗਦੀਪ ਦਾ ਭਾਰ 190 ਕਿੱਲੋ ਹੈ ਅਤੇ ਕੱਦ ਡਬਲਿਊ ਡਬਲਿਊ ਈ ਰੇਸਲਰ ਦਲੀਪ ਸਿੰਘ ਰਾਣਾ ਉਰਫ ਦ ਗਰੇਟ …. ਖਲੀ ਤੋਂ ਵੀ ਪੰਜ ਇੰਚ ਜਿਆਦਾ ।



ਜਦੋਂ ਵੀ ਜਗਦੀਪ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਲੋਕ ਉਨ੍ਹਾਂ ਦੇ ਨਾਲ ਸੇਲਫੀ ਲਈ ਬਿਨਾਂ ਰਹਿ ਨਹੀਂ ਸਕਦੇ । ਆਪਣੇ ਕੱਦ – ਕਾਠੀ ਦੇ ਕਾਰਨ ਉਨ੍ਹਾਂ ਨੂੰ ਸਪੇਸ਼ਲ ਵਰਦੀ ਤਿਆਰ ਕਰਵਾਉਣੀ ਪੈਂਦੀ ਹੈ । ਪੰਜਾਬ ਆਰਮਡ ਪੁਲਿਸ ( ਪੀਏਪੀ ) ਵਿੱਚ ਕੰਮ ਕਰਨ ਵਾਲੇ ਜਗਦੀਪ ਨੂੰ ਦੁਨੀਆ ਦਾ ਸਭ ਤੋਂ ਲੰਬਾ ਪੁਲਿਸ ਵਾਲਾ ਬਨਣ ਤੇ ਗਰਵ …..  ਹੈ ।
ਉਨ੍ਹਾਂ ਤੋਂ ਪਹਿਲਾਂ ਇਹ ਖਿਤਾਬ ਹਰਿਆਣੇ ਦੇ ਸੱਤ ਫੁੱਟ 4 ਇੰਚ ਲੰਬੇ ਰਾਜੇਸ਼ ਦੇ ਕੋਲ ਸੀ ।

ਆਪਣੇ ਸਾਇਜ ਦੇ ਕੱਪੜੇ ਖਰੀਦ ਨਹੀਂ ਪਾਉਂਦਾ 35 ਸਾਲ ਦੇ ਜਗਦੀਪ ਕਹਿੰਦੇ ਹਨ , ਮੈਨੂੰ ਸਭ ਤੋਂ ਲੰਬਾ ਪੁਲਿਸ ਵਾਲਾ ਹੋਣ ਤੇ ਗਰਵ ਹੈ ਪਰ ਹਰ ਰੋਜ ਦੀ ਜਿੰਦਗੀ ਵਿੱਚ ਕੁੱਝ ਦਿੱਕਤਾਂ ਆਉਂਦੀਆਂ ਹਨ । ਮੈਂ ਆਪਣੇ ਸਾਇਜ ਦੇ ਕੱਪੜੇ ਮਾਰਕੀਟ ਤੋਂ ਖਰੀਦ ਨਹੀਂ ਪਾਉਂਦਾ ਹਾਂ । ਜਦੋਂ ਵੀ ਕਿਤੇ ਬਾਹਰ ਜਾਂਦਾ ਹਾਂ ਤਾਂ ਬੇਡ ਤੇ ਸੋਣ ਅਤੇ ਬਾਥਰੂਮ ਇਸਤੇਮਾਲ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ । ਮੈਨੂੰ ਯਾਦ ਹੈ ਜਦੋਂ ਮੇਰਾ ਵਿਆਹ ਦੀ ਗੱਲ ਚੱਲ ਰਹੀ ਸੀ ਤਾਂ ਕੁੜੀ ਲੱਭਣ ਵਿੱਚ ਕਾਫ਼ੀ ਪਰੇਸ਼ਾਨੀ ਹੋਈ , ਮਗਰ ਮੈਨੂੰ ਮੇਰੀ ਲਾਇਫ ਪਾਰਟਨਰ ਮਿਲ ਹੀ ਗਈ ਜੋ ਪੰਜ ਫੁੱਟ 11 ਇੰਚ ਲੰਮੀ ਹੈ ।



ਜਗਦੀਪ ਦੀ ਪਤਨੀ ਸੁਖਬੀਰ ਕਹਿੰਦੀ ਹੈ , ਕਿ ਮੈਨੂੰ ਇਹ ਜਾਣ ਕੇ ਕਾਫ਼ੀ ਚੰਗਾ ਲੱਗਦਾ ਹੈ ਕਿ ਮੇਰੇ ਪਤੀ ਸਭ ਤੋਂ ਲੰਮੇ ਪੁਲਿਸਵਾਲੇ ਹਨ । ਜਿੱਥੇ ਵੀ ਮੈਂ ਉਨ੍ਹਾਂ ਦੇ ਨਾਲ ਜਾਂਦੀ ਹਾਂ , ਸਾਡੇ ਨਾਲ ਕਿਸੇ ਅਦਾਕਾਰਾਂ ਦੀ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ । ਉਨ੍ਹਾਂ ਦੀ ਮਾਂ ਗੁਰਸ਼ਿੰਦਰ ਦੀ ਮੰਨੀਏ ਤਾਂ ਜਗਦੀਪ ਜਨਮ ਤੋਂ ਹੀ ਦੂਸਰਿਆਂ ਨਾਲੋਂ ਵੱਖ ਸੀ ਕਈ ਲੋਕ ਉਸਦਾ ਮਜਾਕ ਵੀ ਉਡਾਉਂਦੇ ਸਨ ਪਰ ਉਸਨੇ ਕਦੇ ਗੁੱਸਾ ਨਹੀਂ ਕੀਤਾ ਸਗੋਂ ਆਪਣੇ ਲੰਬੇ ਕੱਦ ਤੋਂ ਉਹ ਕਾਫ਼ੀ ਖੁਸ਼ ਹੈ ਅਤੇ ਉਸਦੀ ਖੁਸ਼ੀ ਵਿੱਚ ਸਾਡੀ ਖੁਸ਼ੀ   । ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ – ਅੱਜ ਹੁਣੇ ਪੰਜਾਬ ਲਈ ਇਹ ਚੇਤਾਵਨੀ ਹੋਈ ਜਾਰੀ

ਤਾਜਾ ਵੱਡੀ ਖਬਰ – ਅੱਜ ਹੁਣੇ ਪੰਜਾਬ ਲਈ ਇਹ ਚੇਤਾਵਨੀ ਹੋਈ ਜਾਰੀ


ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਮਿਲੀ ਵੱਡੀ ਰਾਹਤ ,ਪੰਜਾਬ ਦੇ ਕਈ ਇਲਾਕਿਆਂ ‘ਚ ਪਿਆ ਮੀਂਹ:


ਪਿਛਲੇ ਦੋ ਦਿਨਾਂ ਤੋਂ ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਕੱਲ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਨੂੰ ਲੈ ਕੇ ਚਿਤਾਵਨੀ ਵੀ ਦਿੱਤੀ ਸੀ।chandigarh punjab Weather- Rain in Punjab

ਅੱਜ ਸਵੇਰੇ ਚੰਡੀਗੜ੍ਹ ਅਤੇ ਪੰਜਾਬ ਦੇ ਕੁੱਝ ਇਲਾਕਿਆਂ ਦੇ ਵਿੱਚ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਦੇ ਆਉਣ ਦੇ ਖ਼ਬਰ ਮਿਲੀ ਹੈ।ਇਸ ਮੀਂਹ ਦੇ ਨਾਲ ਜਿਥੇ ਆਸਮਾਨ ‘ਚ ਚੜ੍ਹੀ ਧੂੜ ਮਿੱਟੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ,ਓਥੇ ਹੀ ਸਵੇਰ ਦਾ ਮੌਸਮ ਵੀ ਸੁਹਾਵਣਾ ਹੋ ਗਿਆ ਹੈ। chandigarh punjab Weather- Rain in Punjab

Weather in punjab


ਪਠਾਨਕੋਟ ਦੇ ਵਿੱਚ ਬੀਤੀ ਰਾਤ ਭਾਰੀ ਤੂਫ਼ਾਨ ਆਇਆ ਹੈ,ਜਿਸ ਕਰਕੇ ਮੋਬਾਈਲ ਟਾਵਰ ਅਤੇ ਦਰੱਖਤ ਡਿੱਗ ਗਏ ਹਨ।chandigarh punjab Weather- Rain in Punjab

ਪੰਜਾਬ ਲਈ ਇਹ ਚੇਤਾਵਨੀ ਹੋਈ ਜਾਰੀ……

ਮੌਸਮ ਵਿਭਾਗ ਨੇ ਅਜਨਾਲਾ,ਅੰਮ੍ਰਿਤਸਰ ,ਕਪੂਰਥਲਾ ,ਆਦਮਪੁਰ,ਜਲੰਧਰ,ਫ਼ਗਵਾੜਾ, ਹੁਸ਼ਿਆਰਪੁਰ ,ਜ਼ੀਰਾ,ਮੋਗਾ,ਲੁਧਿਆਣਾ,ਸਮਰਾਲਾ,ਪਠਾਨਕੋਟ,ਮੁਕੇਰੀਆ,ਪਟਿਆਲਾ,ਸ਼ਿਮਲਾ,ਸੁੰਦਰਨਗਰ ਅਤੇ ਹੋਰ ਇਲਾਕਿਆਂ ਦੇ ਵਿੱਚ ਭਾਰੀ ਮੀਂਹ,ਹਨ੍ਹੇਰੀ ਅਤੇ ਤੇਜ਼ ਤੂਫ਼ਾਨ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ।ਮੌਸਮ ਵਿਗਿਆਨੀਆਂ ਅਨੁਸਾਰ ਅੱਜ ਰੁੱਕ -ਰੁੱਕ ਕੇ ਮੀਂਹ ਪੈਂਦਾ ਰਹੇਗਾ।।

Weather in chandigarh


ਬੀਤੇ ਦੋ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਆਸਮਾਨ ‘ਚ ਧੂੜ ਚੜ੍ਹੀ ਹੋਈ ਸੀ।ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਸੀ।ਹੁਣ ਬਾਰਸ਼ ਨਾਲ ਲੋਕਾਂ ਨੂੰ ਧੂੜ ਤੋਂ ਕੁੱਝ ਰਾਹਤ ਮਿਲੀ ਹੈ।

ਇਸ ਦੇ ਨਾਲ ਹੀ ਝੋਨਾ ਲਗਾ ਰਹੇ ਕਿਸਾਨਾਂ ਦੇ ਚਿਹਰੇ ਵੀ ਖ਼ਿਲ ਗਏ ਹਨ ਕਿਉਂਕਿ ਝੋਨਾ ਲਗਾਉਣ ਦੇ ਲਈ ਕਾਫ਼ੀ ਪਾਣੀ ਦੀ ਜ਼ਰੂਰਤ ਹੁੰਦੀ ਹੈ।ਜਿਸ ਦਾ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ।

ਕੈਨੇਡਾ ਦੀ ਸਰਕਾਰ ਨੇ ਸਿੱਖਾਂ ਨੂੰ ਦੇ ਦਿੱਤੀ ਇਸ ਚੀਜ ਦੀ ਛੋਟ

ਖੁਸ਼ਖਬਰੀ :- ਕੈਨੇਡਾ ਦੀ ਸਰਕਾਰ ਨੇ ਸਿੱਖਾਂ ਨੂੰ ਦੇ ਦਿੱਤੀ ਇਸ ਚੀਜ ਦੀ ਛੋਟ ! ਪੜੋ ਪੂਰੀ ਖ਼ਬਰ

ਤੁਹਾਡਾ ਇੱਥੇ ਆਉਣ ਤੇ ਸਾਡੀ ਸਾਰੀ ਟੀਮ ਦਿਲੋਂ ਧੰਨਵਾਦ ਕਰਦੀ ਹੈ ! ਸਾਡਾ ਇਕੋ ਇਕ ਟੀਚਾ ਤੁਹਾਡੇ ਤੱਕ ਤਾਜ਼ਾ ਤੇ ਸੱਚੀ ਖ਼ਬਰ ਪਹਚਾਉਣਾ ! ਖ਼ਬਰ ਸ਼ੇਅਰ ਜ਼ਰੂਰ ਕਰੋ ਜੀ ! ਧੰਨਵਾਦ



ਕੈਨੇਡਾ ਦੇ ਸ਼ਹਿਰ ਅਲਬਰਟਾ ‘ਚ ਵੱਸਦੇ ਸਿੱਖਾਂ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਸਰਕਾਰ ਨੇ ਸਿੱਖਾਂ ਨੂੰ ਮੋਟਰਸਾਈਕਲ ‘ਤੇ ਹੈਲਮੇਟ ਪਾਉਣ ਤੋਂ ਰਾਹਤ ਦੇ ਦਿੱਤੀ ਹੈ। ਦੱਸ ਦੇਈਏ ਕਿ ਮੈਨੀਟੋਬਾ ਅਤੇ ਬ੍ਰਿਟਿਸ਼ ਕੋਲੰਬੀਆ ਮਗਰੋਂ ਹੁਣ ਅਲਬਰਟਾ ਕੈਨੇਡਾ ਦਾ ਤੀਜਾ ਅਜਿਹਾ ਸੂਬਾ ਹੋਵੇਗਾ ਜਿੱਥੇ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਵੇਲੇ ਹੈਲਮੇਟ ਦੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ ਇਹ ਕਾਨੂੰਨ ਸਿਰਫ਼ ਦਸਤਾਰਧਾਰੀ ਸਿੱਖਾਂ ਲਈ ਹੀ ਹੋਵੇਗਾ।





ਟਰਾਂਸਪੋਰਟ ਮੰਤਰੀ ਬ੍ਰਾਇਨ ਨੇ ਦੱਸਿਆ ਕਿ ਅਲਬਰਟਾ ਸਿੱਖਾਂ ਦੀ ਅਬਾਦੀ ਵਿੱਚ ਪੂਰੇ ਕੈਨੇਡਾ ਵਿੱਚੋਂ ਤੀਜੇ ਸਥਾਨ ‘ਤੇ ਆਉਂਦਾ ਹੈ। ਬ੍ਰਾਇਨ ਨੇ ਕਿਹਾ ਕਿ ਕੈਨੇਡਾ ਵਿੱਚ ਵੱਸਦੇ ਸਿੱਖ ਸਮਾਜ ਨੇ ਉਨ੍ਹਾਂ ਅੱਗੇ ਇਸ ਸਬੰਧ ਵਿਚ ਮੰਗ ਰੱਖੀ ਸੀ ਜੋ ਕਿ ਸਰਕਾਰ ਵੱਲੋਂ ਮਨਜ਼ੂਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿੱਖੀ ਦੀਆਂ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਹਾਂ। ਤੁਹਾਡਾ ਇੱਥੇ ਆਉਣ ਤੇ ਸਾਡੀ ਸਾਰੀ ਟੀਮ ਦਿਲੋਂ ਧੰਨਵਾਦ ਕਰਦੀ ਹੈ ! ਸਾਡਾ ਇਕੋ ਇਕ ਟੀਚਾ ਤੁਹਾਡੇ ਤੱਕ ਤਾਜ਼ਾ ਤੇ ਸੱਚੀ ਖ਼ਬਰ ਪਹਚਾਉਣਾ ! ਖ਼ਬਰ ਸ਼ੇਅਰ ਜ਼ਰੂਰ ਕਰੋ ਜੀ ! ਧੰਨਵਾਦ

ਕੈਨੇਡਾ ਨੇ ਖੋਲ੍ਹੇ ਭਾਰਤੀ ਲਈ ਬੂਹੇ ਕੀਤੇ ਕਨੂੰਨ ਬਦਲੀ ਦੇਖੋ ਵੱਡੀ ਖਬਰ

ਕੈਨੇਡਾ ਨੇ ਖੋਲ੍ਹੇ ਭਾਰਤੀ ਲਈ ਬੂਹੇ ਕੀਤੇ ਕਨੂੰਨ ਬਦਲੀ ਦੇਖੋ ਵੱਡੀ ਖਬਰ



ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਲਈ ਕੀਤਾ ਨਵਾਂ ਵੀਜ਼ਾ ਪ੍ਰੋਗਰਾਮ ਸ਼ੁਰੂ



ਕੈਨੇਡਾ ਨੇ ਖੋਲ੍ਹੇ ਭਾਰਤੀ ਵਿਦਿਆਰਥੀਆਂ ਲਈ ਬੂਹੇ, IELTS ਤੇ ਫ਼ੀਸ ‘ਚ ਵੱਡੀ ਤਬਦੀਲੀ
ਨਵੀਂ ਦਿੱਲੀ: ਜਸਟਿਨ ਟਰੂਡੋ ਸਰਕਾਰ ਨੇ ਵੀਜ਼ਾ ਪ੍ਰਕਿਰਿਆ ਦਾ ਸਮਾਂ ਘਟਾਉਣ ਲਈ ਵਿਦਿਅਕ ਵੀਜ਼ਾ ਵਿੱਚ ਕੁਝ ਬਦਲਾਅ ਕੀਤੇ ਹਨ ਜਿਸ ਨਾਲ ਵੱਧ ਤੋਂ ਵੱਧ ਵਿਦਿਆਰਥੀ ਆਪਣੀ ਉਚੇਰੀ ਪੜ੍ਹਾਈ ਕੈਨੇਡਾ ਵਿੱਚ ਕਰ ਸਕਣ। ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਨਵਾਂ ਪ੍ਰੋਗਰਾਮ ਵਿਦਿਆਰਥੀਆਂ ਲਈ ਚੀਜ਼ਾਂ ਨੂੰ ਵਧੇਰੇ ਸੁਖਾਲਾ ਬਣਾ ਦੇਵੇਗਾ। ਸਰਕਾਰ ਮੁਤਾਬਕ ਉਨ੍ਹਾਂ ਵਿਦਿਆਰਥੀਆਂ ਨੂੰ ਲਾਭ ਹੋਵੇਗਾ ਜੋ ਕੈਨੇਡਾ ਵਿੱਚ ਪੱਕੇ ਰਿਹਾਇਸ਼ੀ ਬਣਨ ਦੇ ਯੋਗ ਹਨ।

ਵਿਦਿਆਰਥੀਆਂ ਲਈ ਨਵੇਂ ਪ੍ਰੋਗਰਾਮ ਦਾ ਨਾਂ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸਡੀਐਸ) ਰੱਖਿਆ ਗਿਆ ਹੈ ਜੋ ਬੀਤੀ 8 ਜੂਨ ਤੋਂ ਭਾਰਤ ਵਿੱਚ ਪੁਰਾਣੇ ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਨ (ਐਸਪੀਪੀ) ਤੇ ਚੀਨ, ਫਿਲੀਪੀਨ ਤੇ ਵੀਅਤਨਾਮ ਦੇ ਮੌਜੂਦਾ ਵਿਦਿਅਕ ਵੀਜ਼ਾ ਪ੍ਰੋਗਰਾਮਾਂ ਦੀ ਥਾਂ ‘ਤੇ ਲਿਆਂਦਾ ਗਿਆ ਹੈ। ਪੁਰਾਣੇ ਐਸਪੀਪੀ ਪ੍ਰੋਗਰਾਮ ਤਹਿਤ ਜਿੱਥੇ ਭਾਰਤੀ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਲਈ 40 ਵਿਦਿਅਕ ਅਦਾਰਿਆਂ ਵਿੱਚੋਂ ਕੋਈ ਇੱਕ ਚੁਣਨਾ ਪੈਂਦਾ ਸੀ ਜਦਕਿ ਨਵਾਂ ਐਸਡੀਐਸ ਪ੍ਰੋਗਰਾਮ ਤਹਿਤ ਵਿਦਿਆਰਥੀ ਪ੍ਰਾਈਵੇਟ ਤੇ ਸਰਕਾਰੀ ਉਚੇਰੀ ਸਿੱਖਿਆ ਦੇ ਵਿਸ਼ੇਸ਼ ਸਿੱਖਿਆ ਅਦਾਰਿਆਂ (ਡੀਐਲਆਈ) ਵਿੱਚ ਆਪਣੀ ਪੜ੍ਹਾਈ ਕਰ ਸਕਦੇ…..।
ਐਸਡੀਐਸ ਪ੍ਰੋਗਰਾਮ ਤਹਿਤ ਵੱਡੀਆਂ ਤਬਦੀਲੀਆਂ ਫੀਸਾਂ ਤੇ ਆਈਲੈਟਸ ਬੈਂਡਜ਼ ਵਿੱਚ ਕੀਤੀਆਂ ਗਈਆਂ ਹਨ। ਉਚੇਰੀ ਵਿਦਿਆ ਲੈਣ ਵਾਲੇ ਵਿਦਿਆਰਥੀ ਨੂੰ ਆਪਣੀ 1 ਸਾਲ ਦੀ ਟਿਊਸ਼ਨ ਫੀਸ ਅਦਾ ਕਰਨੀ ਪਵੇਗੀ ਤੇ 10,000 ਕੈਨੇਡੀਅਨ ਡਾਲਰਾਂ ਨਾਲ ਆਪਣੇ ਰਹਿਣ ਸਹਿਣ ਦੇ ਖ਼ਰਚਿਆਂ ਲਈ ਗਾਰੰਟਿਡ ਨਿਵੇਸ਼ ਪ੍ਰਮਾਣ ਪੱਤਰ (ਜੀਆਈਸੀ) ਹਾਸਲ ਕਰਨਾ ਪਵੇਗਾ।

ਇਸ ਤੋਂ ਇਲਾਵਾ ਆਈਲੈਟਸ ਵਿੱਚ ਘੱਟੋ-ਘੱਟ 6 ਬੈਂਡ ਹਾਸਲ ਕਰਨੇ ਪੈਣਗੇ। ਜੇਕਰ ਆਈਲੈਟਸ ਦੇ ਸੁਣਨ, ਪੜ੍ਹਨ, ਲਿਖਣ ਤੇ ਬੋਲਣ ਵਾਲੇ ਹਿੱਸੇ ‘ਚ ਕਿਸੇ ਇੱਕ ਵਿੱਚੋਂ ਵੀ ਬੈਂਡ ਛੇ ਤੋਂ ਘੱਟ ਹੋਏ ਤਾਂ ਉਹ ਬਿਨੈਕਾਰ ਐਸਡੀਐਸ ਪ੍ਰੋਗਰਾਮ ਤਹਿਤ ਯੋਗ ਨਹੀਂ ਮੰਨਿਆ ਜਾਵੇਗਾ। ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਐਸਡੀਐਸ ਪ੍ਰੋਗਰਾਮ ਤਹਿਤ 45 ਦਿਨਾਂ ਵਿੱਚ ਵਿਦਿਅਕ ਵੀਜ਼ਾ ਬਾਰੇ ਨਿਰਣਾ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੈਡੀਕਲ ਵਗੈਰਾ ਦੀ ਜ਼ਰੂਰਤ ਪਹਿਲਾਂ ਵਾਂਗ ਹੋਵੇਗੀ।

ਹੁਣੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਹੁਣੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਹੁਣੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਅੱਜ ਆਵੇਗੀ ਬਾਰਿਸ਼ ਜਿਸ ਸਾਲ ਪੰਜਾਬ ਵਾਸੀਆਂ ਨੂੰ ਇਸ ਧੂੜ ਬਾਰੇ ਮਾਹੌਲ ਤੋਂ ਰਾਹਤ ਮਿਲੇ ਗੀ




ਆਸਮਾਨ ‘ਚ ਚੜ੍ਹੀ ਧੂੜ ਤੋਂ ਲੋਕਾਂ ਨੂੰ ਮਿਲੇਗੀ ਰਾਹਤ ,ਅੱਜ ਹੋਵੇਗੀ ਬਾਰਸ਼:ਪਿਛਲੇ ਦੋ ਦਿਨਾਂ ਤੋਂ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕ ਅਸਮਾਨ ਵਿਚ ਧੂੜ ਚੜੀ ਮਹਿਸੂਸ ਕਰ ਰਹੇ ਸਨ।ਅੱਜ ਸਵੇਰੇ ਹੀ ਮੌਸਮ ਨੇ ਆਪਣਾ ਰੰਗ ਬਦਲ ਲਿਆ ਹੈ।ਜਿਸ ਨਾਲ ਮੌਸਮ ਠੰਡਾ ਹੋ ਗਿਆ ਹੈ।ਚੰਡੀਗੜ੍ਹ ਸਮੇਤ ਪੰਜਾਬ,ਹਰਿਆਣਾ ‘ਚ ਅੱਜ ਮੀਂਹ ਪੈਣ ਦ ਸੰਭਾਵਨਾ ਹੈ।




ਮੌਸਮ ਵਿਭਾਗ ਮੁਤਾਬਿਕ ਬੀਤੇ ਦਿਨੀਂ ਰਾਜਸਥਾਨ ਵਿਚ ਚੱਲੀ ਧੂੜ ਭਰੀ ਹਨੇਰੀ ਕਾਰਨ ਪੰਜਾਬ ਹਰਿਆਣਾ ਚੰਡੀਗੜ੍ਹ ਵਿਚ ਇਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਹੈ।ਅਸਮਾਨ ਵਿਚ ਚੜੀ ਧੂੜ ਕਾਰਨ ਅਤੇ ਉੱਤਰੀ ਸੂਬਿਆਂ ਵਿਚ ਬਾਰਿਸ਼ ਦੀ ਕਮੀ ਕਾਰਨ ਮੌਸਮ ਕਾਫੀ ਗਰਮ ਰਿਹਾ …….ਜਦ ਵੀ ਅਸਮਾਨ ਵਿਚ ਧੂੜ ਭਰੀ ਹਨੇਰੀ ਚੜਦੀ ਹੈ ਤਾਂ ਮਿੱਟੀ ਘੱਟਾ ਹਵਾ ਵਿਚ ਰਲ ਜਾਂਦਾ ਹੈ।ਜਿਸ ਨਾਲ ਮੌਸਮ ਗੁੰਮ ਹੋ ਜਾਂਦਾ ਹੈ।ਜਿਸ ਕਾਰਨ ਲੋਕਾਂ ਨੂੰ ਆਮ ਦਿਨਾਂ ਨਾਲੋਂ ਕਾਫੀ ਧੁੰਦਲਾ ਨਜ਼ਰ ਆ ਰਿਹਾ ਹੈ।ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਹੈ। ਬਾਰਸ਼ ਨਾਲ ਹੀ ਧੂੜ ਤੋਂ ਰਾਹਤ ਮਿਲ ਸਕਦੀ ਹੈ।




ਮੌਸਮ ਵਿਭਾਗ ਨੇ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਹਨ੍ਹੇਰੀ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ।ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ……ਪੌਲ ਨੇ ਦੱਸਿਆ ਕਿ 15 ਤੋਂ 17 ਜੂਨ ਦੇ ਵਿਚਾਲੇ ਧੂੜ੍ਹ-ਮਿੱਟੀ ਭਰੇ ਝੱਖੜ-ਤੂਫਾਨ ਦਾ ਖਦਸ਼ਾ ਹੈ ਜਦਕਿ 15 ਤੋਂ 16 ਜੂਨ ਦਰਮਿਆਨ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਵਾਰ ਜੂਨ ਦੇ ਆਖਰੀ ਹਫ਼ਤੇ ਮਾਨਸੂਨ ਚੰਡੀਗੜ੍ਹ ‘ਚ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦੀਆਂ ਹਨ।